ਪੱਟੀ-ਫਿਰੋਜ਼ਪੁਰ ਵਾਇਆ ਕੋਟ ਬੁੱਢਾ ਰੂਟ ਹੋਇਆ ਬਹਾਲ

08/31/2018 3:40:08 AM

ਪੱਟੀ,   (ਸੌਰਭ, ਸੋਢੀ)-  ਪੱਟੀ-ਫਿਰੋਜ਼ਪੁਰ ਵਾਇਆ ਕੋਟ ਬੁੱਢਾ, ਬੰਡਾਲਾ, ਆਰਿਫ ਕੇ ਰੂਟ ਚਾਲੂ ਕਰ ਦਿੱਤਾ ਗਿਆ ਹੈ। ਜਿਸ ਤਹਿਤ ਪੱਟੀ ਤੋਂ ਫਿਰੋਜ਼ਪੁਰ ਲਈ 8 ਟ੍ਰਿਪ ਅੱਪ ਤੇ ਡਾਊਨ , ਅੰਮ੍ਰਿਤਸਰ-ਪੱਟੀ-ਫਿਰੋਜ਼ਪੁਰ 4 ਟ੍ਰਿਪ ਚਾਲੂ ਹੋ ਗਏ ਹਨ ਤੇ ਇਨ੍ਹਾਂ ਲਈ ਰੂਟ ਪਰਮਿਟ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਪਨਬੱਸ ਪੰਜਾਬ ਰੋਡਵੇਜ਼ ਯੂਨੀਅਨ ਪੱਟੀ ਡਿਪੂ ਦੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਵੀਰਮ ਜੰਡ ਅਤੇ ਮੈਂਬਰਾਂ ਨੇ ਪਹਿਲੀ ਬੱਸ ਰਵਾਨਾ ਕਰਨ ਮੌਕੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਭਿੱਖੀਵਿੰਡ-ਪੱਟੀ-ਫਿਰੋਜ਼ਪੁਰ ਦੇ 2 ਟ੍ਰਿਪ ਅਤੇ ਖੇਮਕਰਨ-ਪੱਟੀ-ਫਿਰੋਜ਼ਪੁਰ ਦੇ 2 ਟ੍ਰਿਪ ਚਾਲੂ ਹੋ ਗਏ ਹਨ।  ਇਨ੍ਹਾਂ ਰੂਟਾਂ ਦੇ ਕੁੱਲ 26 ਟ੍ਰਿਪ ਰੋਜ਼ਾਨਾ ਅੱਪ ਤੇ ਡਾਊਨ ਕਰਨਗੇ। 
ਜਿਸ ਨਾਲ ਸਵਾਰੀਆਂ  ਦੀ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ। ਇਸ ਮੌਕੇ ਸਮੂਹ ਮੈਂਬਰਾਂ ਨੇ ਇਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ਸਾਂਝੀ ਕਰਦਿਆਂ ਰੂਟ ਪਰਮਿਟ ਜਾਰੀ ਕਰਨ ’ਤੇ ਪੰਜਾਬ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਡਿਪੂ ਦੇ ਜੋ ਰੂਟ ਬੰਦ ਪਏ ਹਨ , ਉਹ ਵੀ ਛੇਤੀ ਚਾਲੂ ਕਰਵਾ ਦਿੱਤੇ ਜਾਣਗੇ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਸਿੰਘ ਰੋਮੀ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਸੁਖਦੇਵ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਧੱਤਲ, ਗੁਰਚਰਨ ਸਿੰਘ ਜੇ.ਟੀ., ਸੁਖਜੀਤ ਸਿੰਘ ਲੋਹੁਕਾ, ਮਹਿਲ ਸਭਰਾ, ਵਜ਼ੀਰ ਕੈਰੋਂ, ਸੁਖਵੰਤ ਮਨਿਹਾਲਾ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਬੱਠੇ ਭੈਣੀ, ਅਮੋਲਕਜੀਤ ਸਿੰਘ, ਗੁਰਬਿੰਦਰ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ, ਜੈਮਲ ਸਿੰਘ, ਗੁਰਸੇਵਕ ਸਿੰਘ, ਰਵੇਲ ਸਿੰਘ, ਉਂਕਾਰ ਸਿੰਘ, ਗੁਰਸਾਹਿਬ ਸਿੰਘ, ਹਰਜਿੰਦਰ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ ਹਰੀਕੇ, ਸਤਨਾਮ ਸਿੰਘ ਜੋਣਕੇ, ਗੁਰਜੰਟ ਸਿੰਘ, ਪਰਮਜੀਤ ਸਿੰਘ ਕੈਰੋਂ, ਲਖਬੀਰ ਸਿੰਘ ਆਦਿ ਹਾਜ਼ਰ ਸਨ।


Related News