ਸਿਵਲ ਹਸਪਤਾਲ ਤੋਂ ਨਸ਼ਾ ਛਡਾਉਣ ਵਾਲੀ ਗੋਲੀ ਨਾ ਮਿਲਣ ਕਾਰਨ ਮਰੀਜ਼ਾਂ ਵੱਲੋਂ ਧਰਨਾ

Tuesday, Apr 26, 2022 - 10:38 AM (IST)

ਸਿਵਲ ਹਸਪਤਾਲ ਤੋਂ ਨਸ਼ਾ ਛਡਾਉਣ ਵਾਲੀ ਗੋਲੀ ਨਾ ਮਿਲਣ ਕਾਰਨ ਮਰੀਜ਼ਾਂ ਵੱਲੋਂ ਧਰਨਾ

ਭਦੌੜ (ਰਾਕੇਸ਼) : ਗਾ ਕੇ ਧਰਨਾ ਲਗਾਇਆ ਗਿਆ ਅਤੇ ਮਰੀਜ਼ਾਂ ਵੱਲੋਂ ਆਮ ਆਦਮੀ ਪਾਰਟੀ ਦਾ ਝਾੜੂ ਫੂਕ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਭਦੌੜ, ਤਾਰ ਸਿੰਘ, ਸਿਵਲ ਹਸਪਤਾਲ ਭਦੌੜ ਵਿਖੇ ਮਰੀਜ਼ਾਂ ਨੂੰ ਨਸ਼ਾ ਛਡਾਉਣ ਲਈ ਦਿੱਤੀ ਜਾ ਰਹੀ ਗੋਲੀ ਸਿਵਲ ਹਸਪਤਾਲ ’ਚੋਂ ਨਾ ਮਿਲਣ ਦੇ ਕਾਰਨ ਮਰੀਜ਼ਾਂ ਵੱਲੋਂ ਬਰਨਾਲਾ ਬਾਜਾਖਾਨਾ ਰੋਡ ’ਤੇ ਬੈਰੀਕੇਡ ਲਰਾਜਪਾਲ ਸਿੰਘ, ਨੇਕ ਸਿੰਘ ਮੱਝੂਕੇ, ਗੁਰਦੀਪ ਸਿੰਘ ਭਦੌੜ, ਮੇਜਰ ਸਿੰਘ ਵਿਧਾਤੇ ਤੇ ਜਗਤਾਰ ਸਿੰਘ ਨੇ ਬਰਨਾਲਾ ਬਾਜਾਖਾਨਾ ਰੋਡ ’ਤੇ ਧਰਨਾ ਲਗਾਉਣ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਭਦੌੜ ਤੋਂ ਪਹਿਲਾਂ ਮਰੀਜ਼ਾਂ ਨੂੰ ਇਕ ਹਫ਼ਤੇ ਦੀ ਦਵਾਈ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਪੰਜ ਦਿਨ ਦੀ ਕਰ ਦਿੱਤੀ ਗਈ ਅਤੇ ਫਿਰ ਇਕ ਦਿਨ ਦੀ ਦੇਣ ਲੱਗ ਗਏ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣੀ ਹੈ, ਹੁਣ ਸਿਵਲ ਹਸਪਤਾਲ ਨੇ ਗੋਲੀ ਦੇਣੀ ਹੀ ਬੰਦ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਾਡਾ ਇਸ ਗੋਲੀ ਲਏ ਬਿਨਾਂ ਸਰਦਾ ਨਹੀਂ ਦੂਸਰਾ ਇਹ ਗੋਲੀਆਂ ਦੁਕਾਨਾਂ ਤੋਂ ਵੀ ਨਹੀਂ ਮਿਲ ਰਹੀਆਂ। ਜੇਕਰ ਮਿਲਦੀਆਂ ਵੀ ਹਨ ਤਾਂ ਇਕ ਗੋਲੀਆਂ ਦਾ ਪੱਤਾ 300 ਰੁਪਏ ’ਚ ਵਿਕ ਰਿਹਾ ਹੈ ਜੋ ਕਿ ਸਾਡੀ ਪਹੁੰਚ ਤੋਂ ਬਾਹਰ ਹੈ। ਕਈ ਤਾਂ ਦਿਹਾੜੀਦਾਰ ਆਪਣੀ ਦਿਹਾੜੀ ਛੱਡ ਕੇ ਸਿਵਲ ਹਸਪਤਾਲ ’ਚ ਗੋਲੀ ਲੈਣ ਲਈ ਜਾਂਦੇ ਹਨ ਪਰ ਸਿਵਲ ਹਸਪਤਾਲ ਭਦੌੜ ਤੋਂ ਇਹ ਗੋਲੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਕਰ ਕੇ ਅਸੀਂ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਲਗਾਉਣ ਦੇ ਲਈ ਮਜਬੂਰ ਹੋਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜਸਥਾਨ ਸੂਬੇ ਵਾਂਗੂੰ ਪੰਜਾਬ ’ਚ ਵੀ ਅਫੀਮ ਭੁੱਕੀ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ ਤਾਂ ਕਿ ਕਿਸੇ ਵੀ ਮਰੀਜ਼ ਜੋ ਨਸ਼ਾ ਖਾਣ ਦਾ ਆਦੀ ਹੈ ਉਸ ਨੂੰ ਕੋਈ ਦਿੱਕਤ ਨਾ ਆਵੇ।


author

Babita

Content Editor

Related News