ਮੋਹਾਲੀ ਦੇ ਹਸਪਤਾਲ ''ਚ ਬੁਖ਼ਾਰ ਮਗਰੋਂ ਮਰੀਜ਼ ਦੀ ਮੌਤ, ਪਰਿਵਾਰ ਦੇ ਹੱਥ ਫੜ੍ਹਾਇਆ 15 ਲੱਖ ਦਾ ਬਿੱਲ

Wednesday, Jun 02, 2021 - 03:23 PM (IST)

ਮੋਹਾਲੀ (ਪਰਦੀਪ) : ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੁਖ਼ਾਰ ਤੋਂ ਬਾਅਦ ਇਕ ਮਰੀਜ਼ ਦੀ ਅਚਾਨਕ ਮੌਤ ਹੋ ਗਈ ਅਤੇ ਹਸਪਤਾਲ ਨੇ 15 ਲੱਖ ਰੁਪਏ ਦਾ ਬਿੱਲ ਮ੍ਰਿਤਕ ਦੇ ਪਰਿਵਾਰ ਦੇ ਹੱਥ ਫੜ੍ਹਾ ਦਿੱਤਾ। ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-71 ਦੇ ਰਹਿਣ ਵਾਲੇ ਮ੍ਰਿਤਕ ਸੰਤੋਸ਼ ਕੁਮਾਰ ਦੇ ਭਰਾ ਮਨੋਜ ਕੁਮਾਰ ਨੇ ਦੱਸਿਆ ਕਿ ਸੰਤੋਸ਼ 5 ਮਈ ਨੂੰ ਉਸ ਕੋਲ ਮੋਹਾਲੀ ਆਇਆ ਸੀ ਅਤੇ ਉਸ ਨੂੰ ਸਿਰਫ ਬੁਖ਼ਾਰ ਸੀ।

ਇਹ ਵੀ ਪੜ੍ਹੋ : ਉੱਡਣੇ ਸਿੱਖ ਮਿਲਖਾ ਸਿੰਘ ਦੀ ਪਤਨੀ ICU ਵਿੱਚ, ਲਗਾਤਾਰ ਵੱਧਦੀ ਜਾ ਰਹੀ ਆਕਸੀਜਨ ਦੀ ਲੋੜ

ਇਸ ਤੋਂ ਮਗਰੋਂ ਉਸ ਨੂੰ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਸੰਤੋਸ਼ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਫਿਰ ਅਚਾਨਕ ਸੰਤੋਸ਼ ਨੂੰ ਆਈ. ਸੀ. ਯੂ. 'ਚ ਸ਼ਿਫਟ ਕਰ ਦਿੱਤਾ ਗਿਆ ਅਤੇ 2 ਦਿਨਾਂ ਤੱਕ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ।

ਇਹ ਵੀ ਪੜ੍ਹੋ : ਕੀ ਪੰਜਾਬ 'ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ

ਹਸਪਤਾਲ ਦੇ ਡਾਕਟਰਾਂ ਨੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਸੰਤੋਸ਼ ਦੀ ਮੌਤ ਹੋ ਗਈ ਹੈ। ਇਸ ਦੌਰਾਨ ਹਸਪਤਾਲ ਵੱਲੋਂ ਉਨ੍ਹਾਂ ਦਾ 15 ਲੱਖ ਦੇ ਕਰੀਬ ਬਿੱਲ ਬਣਾ ਦਿੱਤਾ ਗਿਆ। ਜਦੋਂ ਪਰਿਵਾਰ ਵਾਲਿਆਂ ਵੱਲੋਂ ਸੰਤੋਸ਼ ਦੀ ਅਚਾਨਕ ਹੋਈ ਮੌਤ ਦਾ ਕਾਰਨ ਪੁੱਛਿਆ ਗਿਆ ਤਾਂ ਹਸਪਤਾਲ ਪ੍ਰਬੰਧਨ ਕੋਈ ਜਵਾਬ ਨਾ ਦੇ ਸਕਿਆ, ਹਾਲਾਂਕਿ ਮ੍ਰਿਤਕ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਾਬਾ ਰਾਮਦੇਵ ਖ਼ਿਲਾਫ਼ 'ਕ੍ਰਿਮੀਨਲ ਪਟੀਸ਼ਨ' ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਹੰਗਾਮਾ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਵੇਗੀ, ਜਦੋਂ ਕਿ ਹਸਪਤਾਲ ਦੇ ਐਸ. ਡੀ. ਐਮ. ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਬਣਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News