ਪਟਿਆਲਾ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਉਮੀਦਵਾਰਾਂ ਦੀ ਕਿਸਮਤ ਦੇ ਡੱਬੇ ਖੁੱਲ੍ਹਣੇ ਸ਼ੁਰੂ

Saturday, Sep 22, 2018 - 12:27 PM (IST)

ਪਟਿਆਲਾ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਉਮੀਦਵਾਰਾਂ ਦੀ ਕਿਸਮਤ ਦੇ ਡੱਬੇ ਖੁੱਲ੍ਹਣੇ ਸ਼ੁਰੂ

ਪਟਿਆਲਾ (ਬਲਜਿੰਦਰ)—ਪਟਿਆਲਾ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਮਿਤੀ 19 ਸਤੰਬਰ ਨੂੰ ਹੋਈਆਂ ਚੋਣਾਂ ਦੀ ਗਿਣਤੀ ਅੱਜ ਪਟਿਆਲਾ ਵਿਖੇ ਸ਼ੁਰੂ ਹੋ ਗਈ ਹੈ। ਜ਼ਿਲੇ ਭਰ ਦੇ ਵੱਖ-ਵੱਖ ਬਲਾਕਾਂ ਲਈ ਵੱਖ-ਵੱਖ ਗਿਣਤੀ ਕੇਂਦਰ ਬਣਾਏ ਗਏ ਹਨ। ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਮੀਦਵਾਰਾਂ ਦੀ ਹਾਜ਼ਰੀ ਵਿਚ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਵੇਰੇ 10 ਵਜੇ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ 12 ਵਜੇ ਤੱਕ ਚੋਣ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

  • ਜ਼ੋਨ-1 ਮਾੜੂ ਤੋਂ ਕਾਂਗਰਸ ਉਮੀਦਵਾਰ ਜੇਤੂ
  • ਜ਼ੋਨ-2 ਫਤਿਹਪੁਰ ਤੋਂ ਕਾਂਗਰਸ ਦੀ ਗੁਰਮੀਤ ਕੌਰ 111 ਵੋਟਾਂ 'ਤੇ ਜੇਤੂ
  • ਜ਼ਿਲਾ ਪ੍ਰੀਸ਼ਦ ਪਟਿਆਲਾ ਮੈਣ ਜ਼ੋਨ ਤੋਂ ਕਾਂਗਰਸ ਦੇ ਵਿਨੋਦ ਸ਼ਰਮਾ ਪਹਿਲੇ ਰਾਊਂਡ 'ਚ 469 ਵੋਟਾਂ ਨਾਲ ਅੱਗੇ।
  • ਨਾਭਾ ਪੰਚਾਇਤ ਸੰਮਤੀ ਜ਼ੋਨ 1 ਤੋਂ ਕਾਂਗਰਸ ਉਮੀਦਵਾਰ ਹਰਜਸਪਾਲ ਸਿੰਘ ਜੇਤੂ
  • ਨਾਭਾ ਪੰਚਾਇਤ ਸੰਮਤੀ ਜ਼ੋਨ 2 ਤੋਂ ਅਕਾਲੀ ਦਲ ਉਮੀਦਵਾਰ ਕਰਮ ਚੰਦ ਜੇਤੂ
  • ਪੰਚਾਇਤ ਸੰਮਤੀ  ਜ਼ੋਨ 3 ਬਾਰਨ (ਪਟਿਆਲਾ) ਤੋਂ ਕਾਂਗਰਸ ਉਮੀਦਵਾਰ ਸੁਖਵਿੰਦਰ ਕੌਰ 983 ਵੋਟਾਂ ਨਾਲ ਜੇਤੂ
  • ਸਮਾਣਾ ਪੰਚਾਇਤ ਸੰਮਤੀ ਜ਼ੋਨ 3 ਬਦਨਪੁਰ ਤੋਂ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ 784 ਵੋਟਾਂ ਨਾਲ ਜੇਤੂ
  • ਸਮਾਣਾ ਪੰਚਾਇਤ ਸੰਮਤੀ ਜ਼ੋਨ 4 ਦਾਨੀਪੁਰ ਤੋਂ ਕਾਂਗਰਸ ਉਮੀਦਵਾਰ ਸੋਨੀ ਸਿੰਘ 580 ਵੋਟਾਂ ਨਾਲ ਜੇਤੂ
  • ਪਾਤੜਾਂ ਪੰਚਾਇਤ ਸੰਮਤੀ ਜ਼ੋਨ 3 ਡਰੌਲੀ ਤੋਂ ਕਾਂਗਰਸ ਉਮੀਦਵਾਰ ਸਿਮਰਨਜੀਤ ਕੌਰ ਜੇਤੂ
  • ਨਾਭਾ ਪੰਚਾਇਤ ਸੰਮਤੀ ਜ਼ੋਨ 3 ਅਜਨੌਦਾ ਕਲਾਂ ਤੋਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਜੇਤੂ
  • ਪਾਤੜਾਂ ਪੰਚਾਇਤ ਸੰਮਤੀ ਜ਼ੋਨ 4 ਕਰੀਮ ਨਗਰ ਤੋਂ ਅਕਾਲੀ ਦਲ ਉਮੀਦਵਾਰ ਲਛਮੀ ਬਾਈ ਜੇਤੂ
  • ਸਮਾਣਾ ਪੰਚਾਇਤ ਸੰਮਤੀ ਜ਼ੋਨ 4 ਦਾਨੀਪੁਰ ਤੋਂ ਕਾਂਗਰਸ ਉਮੀਦਵਾਰ ਸੋਨੀ ਸਿੰਘ ਜੇਤੂ
  • ਸਮਾਣਾ ਪੰਚਾਇਤ ਸੰਮਤੀ ਜ਼ੋਨ 3 ਬਦਨਪੁਰ ਤੋਂ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ ਜੇਤੂ
  • ਪਾਤੜਾਂ ਪੰਚਾਇਤ ਸੰਮਤੀ ਜ਼ੋਨ 5 ਸੁਤਰਾਣਾ ਤੋਂ ਕਾਂਗਰਸ ਉਮੀਦਵਾਰ ਭਜਨ ਰਾਮ ਜੇਤੂ

Related News