ਬੇਰੁਜ਼ਗਾਰਾਂ ਨੂੰ ਨੌਕਰੀ ਦਿਵਾਉਣ ਲਈ ਸੰਗਰੂਰ ਦੇ 9 ਅਧਿਆਪਕਾਂ ਦਾ ਵੱਡਾ ਐਲਾਨ

11/28/2019 11:58:42 AM

ਪਟਿਆਲਾ/ਸੰਗਰੂਰ—ਸੰਗਰੂਰ ਜ਼ਿਲੇ ਦੇ ਪਿੰਡ ਬਲਿਆਲ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕਾਂ ਨੇ ਵਧੀਆ ਪਹਿਲ ਕੀਤੀ ਹੈ। ਇਸ ਸਕੂਲ 'ਚ ਆਪਣੀ ਸੇਵਾਵਾਂ ਦੇ ਰਹੇ 9 ਅਧਿਆਪਕਾਂ ਨੇ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਅਸੀਂ ਆਪਣੀ 58 ਸਾਲ ਦੀ ਨੌਕਰੀ ਪੂਰੀ ਕਰਨ ਦੇ ਬਾਅਦ ਐਕਸਟੈਂਸ਼ਨ ਨਹੀਂ ਲਵਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੇ ਦਿਓ। ਉਨ੍ਹਾਂ ਨੇ ਸਿੱਖਿਆ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੀ ਨੌਕਰੀ ਪੂਰੀ ਕਰਨ ਦੇ ਬਾਅਦ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ 2 ਸਾਲ ਦੀ ਐਕਸਟੈਂਸ਼ਨ ਵੀ ਬੰਦ ਕੀਤੀ ਜਾਵੇ ਤਾਂ ਕਿ ਨਵੇਂ ਨੌਜਵਾਨਾਂ ਨੂੰ ਨੌਕਰੀ 'ਚ ਆਉਣ ਦਾ ਮੌਕਾ ਮਿਲ ਸਕੇ। ਇਨ੍ਹਾਂ ਅਧਿਆਪਕਾਂ ਵਲੋਂ ਇਸ ਤਰ੍ਹਾਂ ਦਾ ਪੱਤਰ ਸਿੱਖਿਆ ਮੰਤਰੀ ਨੂੰ ਲਿਖ ਕੇ ਭੇਜਣ ਨੂੰ ਕਾਫੀ ਪ੍ਰੰਸ਼ਸਾ ਕੀਤੀ ਜਾ ਰਹੀ ਹੈ।

ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਣ ਨਾਲ ਨਸ਼ੇ 'ਤੇ ਵੀ ਲੱਗੇਗੀ ਲਗਾਮ
ਵਿਭਾਗ ਵਲੋਂ ਖੁਦ ਵੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਐਕਸਟੈਂਸ਼ਨ ਦੇਣ 'ਚ ਰੂਚੀ ਦਿਖਾਈ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਅਧਿਆਪਕ ਜਾਂ ਫਿਰ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਸ ਦਾ ਫੰਡ ਆਦਿ ਮਿਲਾ ਕੇ 30 ਤੋਂ 35 ਲੱਖ ਰੁਪਏ ਦੇ ਕਰੀਬ ਦਿੱਤਾ ਜਾਣਾ ਹੁੰਦਾ ਹੈ ਜੋ ਕਿ ਇਹ ਵੱਡੀ ਰਕਮ ਹੈ। ਇਸ ਦੇ ਉਲਟ ਜੇਕਰ ਕੋਈ ਮੁਲਾਜ਼ਮ ਜਾਂ ਅਧਿਆਪਕ ਐਕਸਟੈਂਸਨ ਲੈ ਕੇ ਫਿਰ ਤੋਂ ਨੌਕਰੀ ਕਰਨ ਲੱਗ ਜਾਂਦਾ ਹੈ ਤਾਂ ਸਰਕਾਰ ਵਲੋਂ ਸਿਰਫ ਪੁਰਾਣੀ ਤਨਖਾਹ ਹੀ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸਰਕਾਰ ਵੀ ਨਹੀਂ ਚਾਹੁੰਦੀ ਕਿ ਅਧਿਆਪਕਾਂ ਜਾਂ ਮੁਲਾਜ਼ਮ ਰਿਟਾਇਰ ਹੋਣ। ਜੇਕਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣ ਲੱਗਣਗੀਆਂ ਤਾਂ ਨਸ਼ੇ 'ਤੇ ਵੀ ਲਗਾਮ ਲੱਗੇਗੀ।

ਇਨ੍ਹਾਂ 9 ਅਧਿਆਪਕਾਂ ਨੇ ਭੇਜਿਆ ਪੱਤਰ
ਜਿਨ੍ਹਾਂ ਅਧਿਆਪਕਾਂ ਨੇ ਪੱਤਰ ਲਿਖ ਕੇ ਸਿੱਖਿਆ ਮੰਤਰੀ ਨੂੰ ਭੇਜਿਆ ਹੈ, ਉਨ੍ਹਾਂ 'ਚ ਮੁੱਖ ਅਧਿਆਪਕ ਹਰਦੇਵ ਕੁਮਾਰ, ਅਧਿਆਪਕ ਨਿਰਮਲ ਸਿੰਘ, ਮੈਥ ਮਿਸਟਰ ਮਨਦੀਪ ਕੌਰ, ਹਿੰਦੀ ਮਿਸਟਰਸ ਪਰਮਜੀਤ ਕੌਰ, ਸਾਈਂਸ ਮਿਸਟਰਸ ਮੋਨਿਕਾ, ਪੰਜਾਬੀ ਮਿਸਟਰਸ ਜਸਵੀਰ ਕੌਰ, ਐੱਸ.ਐੱਸ. ਮਿਸਟਰਸ ਉਰਮਿਲਾ ਬਾਈ, ਮੈਥ ਮਿਸਟਰਸ ਦੀਪਿਕਾ ਰਾਣੀ ਅਤੇ ਸਾਈਂਸ ਮਿਸਟਰਸ ਪ੍ਰੀਤ ਸਿੰਗਲਾ ਸ਼ਾਮਲ ਹੈ।


Shyna

Content Editor

Related News