ਪਟਿਆਲਾ : ਸਰਕਾਰੀ ਸਕੂਲ ਦਾ ਵਿਦਿਆਰਥੀ ਬਣਿਆ ਭਾਰਤੀ ਨੇਵੀ ''ਚ ਅਫ਼ਸਰ
Sunday, Sep 15, 2019 - 10:07 PM (IST)

ਪਟਿਆਲਾ (ਬਲਜਿੰਦਰ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਦੇ ਵਿਦਿਆਰਥੀ ਅਵਿਰਲ ਚੰਦਨ ਨੂੰ ਇੰਡੀਅਨ ਨੇਵਲ ਐਕਡਮੀ ਐਜੀਮਾਲਾ ਕੇਰਲਾ ਵੱਲੋਂ ਭਾਰਤੀ ਨੇਵੀ ਦੇ ਅਫਸਰ ਰੈਂਕ ਲਈ ਚੁਣਿਆ ਗਿਆ ਹੈ। ਅਵਿਰਲ ਚੰਦਨ ਨੂੰ ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਬਾਜਵਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਉੱਚ ਅਹੁਦਿਆਂ 'ਤੇ ਪਹੁੰਚਣ ਦੇ ਕਾਬਲ ਹਨ। ਸਾਡੇ ਵੱਲੋਂ ਇਹੋ ਜਿਹੇ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਬਾਜਵਾ ਵਲੋਂ ਅਵਿਰਲ ਚੰਦਨ ਦੀ ਸਫਲਤਾ ਲਈ ਅਰਿਵਲ ਦੇ ਪਿਤਾ ਅਤੇ ਮਾਡਲ ਸਕੂਲ ਚੁਨਾਗਰਾ ਦੇ ਪ੍ਰਿੰਸੀਪਲ ਹਰੀਸ਼ ਕੁਮਾਰ ਚੰਦਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉੱਪ-ਜ਼ਿਲਾ ਸਿੱਖਿਆ ਅਫਸਰ ਅਮਰਜੀਤ ਸਿੰਘ, ਪ੍ਰਿੰਸੀਪਲ ਰਾਜੀਵ ਗੁਪਤਾ, ਰਣਜੀਤ ਸਿੰਘ ਧਾਲੀਵਾਲ, ਉਪਕਾਰ ਸਿੰਘ ਅਤੇ ਜ਼ਿਲਾ ਸਿੱÎਖਆ ਦਫਤਰ ਦੇ ਸਟਾਫ ਮੈਂਬਰ ਮੌਜੂਦ ਸਨ।