ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Wednesday, Oct 21, 2020 - 11:58 AM (IST)

ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪਟਿਆਲਾ : ਪਟਿਆਲਾ 'ਚ ਪਤਨੀ ਦੀ ਜਿੱਦ ਤੋਂ ਪਰੇਸ਼ਾਨ ਹੋ ਕੇ ਇਕ ਵਿਅਕਤੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਗੁਰਦੁਆਰੇ ਤੇ ਮੰਦਰਾਂ ਨੂੰ ਲੈ ਕੇ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਹਰਵਿੰਦਰ ਦੇ ਪਿਤਾ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ 6 ਮਹੀਨੇ ਬਾਅਦ ਹੀ ਉਸ ਦੀ ਪਤਨੀ ਝਗੜਾ ਕਰਕੇ ਆਪਣੇ ਪੇਕੇ ਘਰ ਚਲੀ ਗਈ ਸੀ। ਤਿੰਨ ਸਾਲ ਤੱਕ ਉਹ ਉਥੇ ਹੀ ਰਹੀ। ਉਥੇ ਹੀ ਉਸ ਦੇ ਮੁੰਡਾ ਹੋਇਆ। ਇਸ ਤੋਂ ਬਾਅਦ ਉਹ ਪੰਚਾਇਤ ਨੂੰ ਨਾਲ ਲੈ ਕੇ ਸਹੁਰੇ ਘਰ ਆ ਗਈ। 29 ਅਕਤੂਬਰ ਨੂੰ ਪੋਤੇ ਦਾ ਜਨਮ ਦਿਨ ਸੀ। ਉਹ ਜਨਮ ਦਿਨ ਦੀ ਪਾਰਟੀ ਕਰਨ ਲਈ ਹਰਵਿੰਦਰ 'ਤੇ ਦਬਾਅ ਬਣਾ ਰਹੀ ਸੀ। ਇਸ ਨੂੰ ਲੈ ਕੇ ਉਨ੍ਹਾਂ ਦੋਵਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਫਿਰ ਉਹ ਆਪਣੇ ਪੇਕੇ ਘਰ ਚਲੀ ਗਈ। ਹਰਵਿੰਦਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਜੇ ਉਹ ਗਈ ਤਾਂ ਉਹ ਮਰ ਜਾਵੇਗਾ। ਇਸ ਦੇ ਬਾਵਜੂਦ ਉਹ ਪੇਕੇ ਘਰ ਚਲੀ ਗਈ, ਜਿਸ ਤੋਂ ਅੱਧੇ ਘੰਟੇ ਬਾਅਦ ਹੀ ਹਰਵਿੰਦਰ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਤਨੀ, ਉਸ ਦੀ ਮਾਂ ਅਤੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਟਰੱਕ ਦੀ ਟੱਕਰ ਨਾਲ 5 ਵਾਰ ਪਲਟਿਆ ਜੁਗਾੜੂ ਵਾਹਨ, ਇਕ ਹੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ


author

Baljeet Kaur

Content Editor

Related News