ਪਟਿਆਲਾ ਪੁਲਸ ਨੇ ਆਰਮੀ ਅਫਸਰ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫਤਾਰ

Tuesday, Jul 24, 2018 - 12:42 PM (IST)

ਪਟਿਆਲਾ ਪੁਲਸ ਨੇ ਆਰਮੀ ਅਫਸਰ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫਤਾਰ

ਪਟਿਆਲਾ(ਬਲਜਿੰਦਰ)— ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਬੀਤੀ ਦੇਰ ਰਾਤ ਆਰਮੀ ਦੇ 5ਵੀਂ ਆਰਮਡ ਵਰਕਸ਼ਾਪ 'ਚ ਤਾਇਨਾਤ ਨਾਇਕ ਰਾਜੇਸ਼ ਕੁਮਾਰ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਰਾਜੇਸ਼ ਕੁਮਾਰ 2016 ਤੋਂ ਇੱਥੇ ਤਾਇਨਾਤ ਹੈ ਅਤੇ ਰਾਜਸਥਾਨ ਦਾ ਰਹਿਣ ਵਾਲਾ ਹੈ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਜੇਸ਼ ਕੁਮਾਰ ਜੋਧਪੁਰ ਰਾਜਸਥਾਨ ਤੋਂ 90 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਖਰੀਦ ਕੇ ਲਿਆਂਦਾ ਸੀ ਅਤੇ ਇਥੇ ਮਹਿੰਗੇ ਭਾਅ ਵੇਚਦਾ ਸੀ। ਪੁਲਸ ਨੇ ਐੱਨ.ਡੀ.ਪੀ.ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਚਾਂਚ ਸ਼ੁਰੂ ਕਰ ਦਿੱਤੀ ਹੈ।


Related News