ਪਟਿਆਲਾ: ਪਤੀ-ਪਤਨੀ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ (ਵੀਡੀਓ)

Friday, Sep 27, 2019 - 01:20 PM (IST)

ਪਟਿਆਲਾ (ਬਲਜਿੰਦਰ, ਬਖਸ਼ੀ)—ਪਟਿਆਲਾ ਦੇ ਅਬਲੋਵਾਲ ਇਲਾਕੇ 'ਚ ਸੈਰ ਕਰਦੇ ਪਤੀ-ਪਤਨੀ 'ਤੇ ਹਮਲਾ ਕਰ ਪਤਨੀ ਨੂੰ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਮਾਮਲਾ ਨਾਜਾਇਜ਼ ਸੰਬੰਧਾਂ ਕਾਰਣ ਹੋਏ ਕਤਲ ਦਾ ਹੈ। ਦਰਅਸਲ,ਮ੍ਰਿਤਕਾ ਪੂਨਮ ਦੇ ਮਾਪਿਆਂ ਨੇ ਆਪਣੇ ਜਵਾਈ 'ਤੇ ਕਤਲ ਦਾ ਦੋਸ਼ ਲਾਇਆ ਹੈ।  ਪੂਨਮ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਜਵਾਈ ਮਨਿੰਦਰ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਸੰਬੰਧ ਸਨ, ਜਿਸਦੀ ਉਨ੍ਹਾਂ ਕੋਲ ਵੱਟਸਐਪ ਚੈਟ ਵੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਦੂਜੀ ਲੜਕੀ ਮਨਿੰਦਰ 'ਤੇ ਪੂਨਮ ਨੂੰ ਤਲਾਕ ਦੇਣ ਜਾਂ ਕਤਲ ਕਰਨ ਲਈ ਦਬਾਅ ਪਾ ਰਹੀ ਸੀ, ਜਿਸਦੇ ਚੱਲਦਿਆਂ ਮਨਦਿੰਰ ਨੇ ਲੁੱਟ ਦੀ ਝੂਠੀ ਕਹਾਣੀ ਘੜ ਕੇ ਪੂਨਮ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਨੂੰ ਲੁੱਟ ਸਬੰਧੀ ਕੋਈ ਸਬੂਤ ਨਹੀਂ ਮਿਲੇ। ਬਾਕੀ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੱਲ੍ਹ ਮਨਿੰਦਰ ਤੇ ਪੂਨਮ 'ਤੇ ਲੁਟੇਰਿਆਂ ਵਲੋਂ ਹਮਲਾ ਕਰਦਿਆਂ ਪੂਨਮ ਨੂੰ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਸੀ ਪਰ ਅੱਜ ਲੜਕੀ ਦੇ ਪੇਕੇ ਪਰਿਵਾਰ ਵਲੋਂ ਆਪਣੇ ਹੀ ਜਵਾਈ 'ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ 'ਚ ਕਿੰਨੀ ਸੱਚਾਈ ਹੈ। ਇਸਦਾ ਪਤਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਚੱਲੇਗਾ। ਫਿਲਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।


author

Shyna

Content Editor

Related News