ਪਟਿਆਲਾ ਨਗਰ ਨਿਗਮ ਨੇ ਮਾਲ ਦੇ ਮਾਲਕਾਂ ਤੇ ਦੁਕਾਨਦਾਰਾਂ ਨੂੰ ਦਿੱਤਾ ਵੱਡਾ ਝਟਕਾ
Tuesday, Jul 18, 2017 - 01:39 PM (IST)
ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ ਨਗਰ ਨਿਗਮ ਵਲੋਂ ਵੱਡੇ-ਵੱਡੇ ਮਾਲ ਅਤੇ ਦੁਕਾਨਦਾਰਾਂ ਨੂੰ ਇਕ ਝਟਕਾ ਦਿੱਤਾ ਗਿਆ ਹੈ। ਨਿਗਮ ਹਾਊਸ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਮਾਲ ਅਤੇ ਦੁਕਾਨਦਾਰਾਂ ਦੇ ਮਾਲਕਾਂ ਨੂੰ ਫਾਇਰ ਸਰਟੀਫਿਕੇਟ ਲਈ 5000 ਰੁਪਏ ਫੀਸ ਦੇਣੀ ਹੋਵੇਗੀ। ਇਸ ਤੋਂ ਇਲਾਵਾ ਨਿਗਮ ਨੇ 50 ਮੁੱਦਿਆ 'ਤੇ ਸਹਿਮਤੀ ਜਤਾਉਂਦੇ ਹੋਏ ਉਨ੍ਹਾਂ ਮੁੱਦਿਆਂ ਨੂੰ ਪਾਸ ਕੀਤਾ ਗਿਆ। ਹਾਊਸ ਮੀਟਿੰਗ ਦੇ ਦੌਰਾਨ ਅਕਾਲੀ ਦਲ ਤੇ ਕਾਂਗਰਸੀ ਆਗੂਆਂ ਵਿਚਾਲੇ ਤੀਖੀ ਨੌਕ-ਝੌਕ ਵੀ ਚਲਦੀ ਰਹੀ।
ਹਾਊਸ ਮੀਟਿੰਗ 'ਚ ਜਿਨ੍ਹਾਂ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਨ੍ਹਾਂ 'ਚ ਪਾਣੀ, ਸੀਵਰੇਜ, ਟੁੱਟੀਆਂ ਸੜਕਾਂ ਅਤੇ ਪੁਰਾਣੀਆਂ ਸੜਕਾਂ ਨੂੰ ਬਦਲਣ ਦੇ ਮੁੱਦੇ ਆ ਰਹੇ ਹਨ। ਇਸ ਮੌਕੇ ਅਹਿਮ ਮੁੱਦਿਆਂ 'ਤੇ ਬੋਲਦੇ ਹੋਏ ਸੰਜੀਵ ਬਿਟੂ ਨੇ ਕਿਹਾ ਕਿ ਪਟਿਆਲਾ ਦੇ ਸੁੰਦਰੀਕਰਣ ਤੇ ਅੰਡਰ ਗਰਾਂਊਡ ਕੂੜਾਦਾਨ ਬਨਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਇਸ ਮੌਕੇ ਕਾਂਗਰਸੀ ਆਗੂਆਂ ਨੇ ਅਕਾਲੀ ਦਲ ਦੇ ਉਸ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਪੈਸੇ ਨਹੀਂ ਦੇ ਰਹੀ ਜਦ ਕਿ ਅਕਾਲੀ ਸਰਕਾਰ ਪਿਛਲੇ ਦਸ ਸਾਲ ਤੋਂ ਪੰਜਾਬ ਦੀ ਸੱਤਾ 'ਚ ਸੀ ਪਰ ਕੋਈ ਵੀ ਪ੍ਰਾਜੈਕਟ ਇਨ੍ਹਾਂ ਲੋਕਾਂ ਨੇ ਪਟਿਆਲਾ ਲਈ ਨਹੀਂ ਕੀਤਾ।
ਉਥੇ ਹੀ ਇਸ ਸਬੰਧ 'ਚ ਪਟਿਆਲਾ ਦੇ ਮੇਅਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਸਾਡੇ ਨਾਲ ਵਿਤਕਰਾ ਨਾ ਕਰੇ ਤਾਂ ਪਟਿਆਲਾ ਨੂੰ ਡਵੈਲਪਮੇਂਟ ਦੇ ਕੰਮ ਜ਼ਲਦ ਪੂਰੇ ਕਰਨ ਤੇ ਉਸ ਨੂੰ ਖੂਬਸੂਰਤੀ ਨਾਲ ਬਨਾਉਣਾ ਆਸਾਨ ਹੋਵੇਗਾ। ਇਸ ਮੀਟਿੰਗ 'ਚ 50 ਮੱਤ ਸਭ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਜਨਰਲ ਹਾਊਸ ਦੀ ਮੀਟਿੰਗ 'ਚ ਅੱਜ ਵਿੰਗ ਕਮਾਂਡਰ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਕ ਸੜਕ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਗਿਆ।
