ਹੈਵਾਨੀਅਤ : ਵਿਆਹ ਕਰਵਾ 8 ਸਾਲ ਕੀਤਾ ਜਬਰ-ਜ਼ਿਨਾਹ, ਕੁੱਖ 'ਚ ਬੱਚੇ ਨੂੰ ਵੀ ਮਾਰ ਸੁੱਟਿਆ

08/15/2020 2:28:46 PM

ਪਟਿਆਲਾ (ਬਲਜਿੰਦਰ) : ਵਿਆਹ ਕਰਵਾ ਕੇ ਪਤੀ ਨੇ 8 ਸਾਲ ਤੱਕ ਜਬਰ-ਜ਼ਨਾਹ ਕੀਤਾ ਅਤੇ 3 ਮਹੀਨੇ ਦਾ ਬੱਚਾ ਕੁੱਖ 'ਚ ਮਾਰ ਦਿੱਤਾ ਪਰ ਹੁਣ ਘਰੋਂ ਬੇਘਰ ਕਰ ਕੇ ਸਾਰ ਲੈਣੀ ਵੀ ਛੱਡ ਦਿੱਤੀ ਹੈ। ਇਹ ਦਾਅਵਾ ਜਸਵੀਰ ਕੌਰ ਨਾਂ ਦੀ ਜਨਾਨੀ ਨੇ ਕੀਤਾ ਹੈ।

ਇਹ ਵੀ ਪੜ੍ਹੋਂ : ਆਜ਼ਾਦੀ ਦਿਵਸ 'ਤੇ ਸੂਬੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਐਲਾਨ

ਪਟਿਆਲਾ ਮੀਡੀਆ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਹਿਲੇ ਪਤੀ ਨਾਲੋਂ ਤਲਾਕ ਹੋ ਗਿਆ ਸੀ ਤੇ ਉਸ ਤੋਂ ਉਸ ਦੀਆਂ 2 ਧੀਆਂ ਹਨ। ਉਸ ਨੇ ਤਕਰੀਬਨ 8 ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਵਿਆਹ ਕਰਵਾ ਲਿਆ। ਕੁਲਵੰਤ ਸਿੰਘ ਇਨ੍ਹਾਂ 8 ਸਾਲਾਂ ਦੌਰਾਨ ਉਸ ਦਾ ਜਿਣਸੀ ਸੋਸ਼ਣ ਕਰਦਾ ਰਿਹਾ। ਪਿਛਲੇ ਸਾਲ ਉਹ ਜਦੋਂ ਗਰਭਵਤੀ ਹੋ ਗਈ ਤਾਂ ਪਤੀ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਰਿਸ਼ਤੇਦਾਰਾਂ ਨਾਲ ਰਲ ਕੇ ਜ਼ਬਰੀ ਦਵਾਈ ਖੁਆ ਕੇ ਬੱਚਾ ਕੁੱਖ 'ਚ ਹੀ ਮਾਰ ਦਿੱਤਾ। ਇਸ ਮਗਰੋਂ ਹੁਣ ਉਹ ਉਸ ਨੂੰ ਅਤੇ ਉਸ ਦੀਆਂ 2 ਧੀਆਂ ਨੂੰ ਛੱਡ ਕੇ ਭੱਜ ਗਿਆ ਹੈ। ਉਸ ਨੂੰ ਅਪਣਾਉਣ ਤੋਂ ਵੀ ਭੱਜ ਗਿਆ ਹੈ। ਹੁਣ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਮਾਯੂਸ ਹੋ ਕੇ ਪਿਛਲੇ ਦਿਨੀਂ ਉਸ ਨੇ ਭਾਖੜਾ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

ਇਹ ਵੀ ਪੜ੍ਹੋਂ : ਹੈਵਾਨ ਪਿਓ ਦੀ ਘਿਨੌਣੀ ਕਰਤੂਤ, ਨਾਬਾਲਗ ਧੀ ਨਾਲ ਚੱਲਦੀ ਕਾਰ 'ਚ ਕੀਤਾ ਜਬਰ-ਜ਼ਿਨਾਹ

ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਗਰਭਵਤੀ ਹੋਣ ਦਾ ਟੈਸਟ ਲੁਧਿਆਣਾ ਦੇ ਹਸਪਤਾਲ 'ਚ ਕੀਤਾ ਗਿਆ। ਉਪਰੰਤ ਉਸ ਦੇ ਪਤੀ ਕੁਲਵੰਤ ਸਿੰਘ ਨੇ ਉਸ ਦੀ ਭਾਣਜੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਜ਼ਬਰੀ ਬੱਚਾ ਕੁੱਖ 'ਚ ਹੀ ਮਾਰ ਦਿੱਤਾ। ਉਹ ਇਨ੍ਹਾਂ 8 ਸਾਲਾਂ ਦੌਰਾਨ ਕੁਲਵੰਤ ਸਿੰਘ ਦੀ ਸਾਜਿਸ਼ ਸਮਝਣ 'ਚ ਅਸਫਲ ਰਹੀ ਤੇ ਉਸ ਨੇ ਕੋਈ ਵੀ ਦਸਤਾਵੇਜ਼ ਅਜਿਹਾ ਨਹੀਂ ਬਣਵਾਇਆ ਜਿਸ 'ਚ ਕੁਲਵੰਤ ਸਿੰਘ ਉਸ ਦਾ ਪਤੀ ਦਰਸਾਇਆ ਗਿਆ ਹੋਵੇ ਕਿਉਂਕਿ ਉਹ ਆਪਣੇ ਪਹਿਲੇ ਪਤੀ ਵਾਲੇ ਦਸਤਾਵੇਜ਼ ਹੀ ਵਰਤਦੀ ਰਹੀ। ਹੁਣ ਜਦੋਂ ਕੋਈ ਸਬੂਤ ਨਹੀਂ ਰਿਹਾ ਅਤੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕੀਤੇ ਵਿਆਹ ਦੀ ਰਜਿਸਟਰੇਸ਼ਨ ਵੀ ਨਹੀਂ ਹੈ ਤਾਂ ਪਤੀ ਨੇ ਉਸ ਨੂੰ ਪਤਨੀ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਸ ਨੇ ਵਿਆਹ ਦੀਆਂ ਤਸਵੀਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਹੋਰ ਤਸਵੀਰਾਂ ਵੀ ਵਿਖਾਈਆਂ ਅਤੇ ਆਪਣੇ ਮੈਡੀਕਲ ਸਰਟੀਫਿਕੇਟ ਵੀ ਵਿਖਾਏ ਜਿਸ 'ਚ ਦਰਸਾਇਆ ਗਿਆ ਸੀ ਕਿ ਉਸ ਦੇ ਗਰਭਵਤੀ ਹੋਣ ਦੀ ਰਿਪੋਰਟ ਪਾਜ਼ੇਟਿਵ ਹੈ।

ਇਹ ਵੀ ਪੜ੍ਹੋਂ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ 'ਚ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਅਦਾ

ਜਸਵੀਰ ਕੌਰ ਨੇ ਇਨਸਾਫ਼ ਲਈ ਮੁੱਖ ਮੰਤਰੀ, ਐੱਮ. ਪੀ. ਪ੍ਰਨੀਤ ਕੌਰ ਅਤੇ ਐੱਸ. ਐੱਸ. ਪੀ. ਪਟਿਆਲਾ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਕੁਲਵੰਤ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਉਸ ਦੇ ਅਤੇ ਉਸ ਦੇ ਰਿਸ਼ਤੇਦਾਰਾਂ 'ਤੇ ਕੁੱਖ 'ਚ ਬੱਚਾ ਮਾਰਨ ਦਾ ਕੇਸ ਦਰਜ ਕੀਤਾ ਜਾਵੇ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੁਲਸ ਕੁਲਵੰਤ ਸਿੰਘ ਤੋਂ ਪੈਸੇ ਖਾ ਕੇ ਉਸ ਦਾ ਸਾਥ ਦੇ ਰਹੀ ਹੈ ਅਤੇ ਉਸ ਦੀ ਸੁਣਵਾਈ ਨਹੀਂ ਹੋ ਰਹੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਫਿਰ ਉਹ ਪਿੰਡ ਅਗੇਤਾ 'ਚ ਕੁਲਵੰਤ ਸਿੰਘ ਦੇ ਘਰ ਅੱਗੇ ਅਤੇ ਸਦਰ ਥਾਣਾ ਨਾਭਾ ਦੇ ਅੱਗੇ ਆਪਣੀਆਂ ਧੀਆਂ ਨੂੰ ਲੈ ਕੇ ਧਰਨਾ ਦੇਵੇਗੀ ਅਤੇ ਇਨਸਾਫ ਮਿਲਣ ਤੱਕ ਟਿਕ ਕੇ ਨਹੀਂ ਬੈਠੇਗੀ।

ਇਹ ਵੀ ਪੜ੍ਹੋਂ : ਕੋਰੋਨਾ ਸੰਕਟ ਦੇ ਚੱਲਦਿਆਂ ਮਾਲਵੇ 'ਚ ਸਾਦੇ ਢੰਗ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ

ਮੇਰੇ 'ਤੇ ਲਾਏ ਗਏ ਸਾਰੇ ਦੋਸ਼ ਝੂਠੇ : ਕੁਲਵੰਤ ਸਿੰਘ
ਇਸ ਮਾਮਲੇ 'ਚ ਜਦੋਂ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਜਸਵੀਰ ਕੌਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ ਅਤੇ ਬਕਾਇਦਾ ਮਾਮਲੇ 'ਚ ਉਹ ਲਿਖਤ ਵੀ ਦੇ ਚੁੱਕੀ ਹੈ ਪਰ ਹੁਣ ਉਹ ਬਲੈਕਮੇਲ ਕਰਨ 'ਤੇ ਉਤਾਰੂ ਹੋ ਗਈ ਹੈ। ਉਸ ਨੂੰ ਕਾਨੂੰਨ 'ਤੇ ਪੂਰਾ ਯਕੀਨ ਹੈ। ਹੁਣ ਤੱਕ ਕੀਤੀ ਜਾਂਚ 'ਚ ਪੁਲਸ ਅਧਿਕਾਰੀਆਂ ਨੂੰ ਵੀ ਸਭ ਕੁਝ ਸਪੱਸ਼ਟ ਹੋ ਚੁੱਕਾ ਹੈ।


Baljeet Kaur

Content Editor

Related News