ਘਰ 'ਚ ਲੁੱਟ, ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਚੋਰ ਫਰਾਰ (ਵੀਡੀਓ)
Sunday, Jul 22, 2018 - 12:35 PM (IST)
ਪਟਿਆਲਾ(ਬਿਊਰੋ)— ਪਟਿਆਲਾ ਦੇ ਖਾਲਸਾ ਨਗਰ ਵਿਚ ਸਥਿਤ ਇਕ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਸੋਨੇ ਦੇ ਗਹਿਣੇ, ਏ.ਟੀ.ਐੱਮ ਕਾਰਡ ਅਤੇ ਕੈਸ਼ ਲੁੱਟ ਕੇ ਫਰਾਰ ਹੋ ਗਏ ਹਨ। ਚੋਰੀ ਕਰਨ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਵਾਰਦਾਤ ਸਮੇਂ ਉਹ ਸਾਰੇ ਸੌਂ ਰਹੇ ਸਨ। ਕੂਲਰ ਦੀ ਆਵਾਜ਼ ਕਾਰਨ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਹੀ ਨਹੀਂ ਲੱਗਾ। ਮੌਕੇ 'ਤੇ ਪੁੱਜੀ ਪੁਲਸ ਨੇ ਫੋਰੈਂਸਿਕ ਟੀਮ ਨੂੰ ਸੱਦ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।