ਪਟਿਆਲਾ ਦੇ ਇਸ ਸਰਕਾਰੀ ਸਕੂਲ ''ਚ ਹੈ ਡਿਜੀਟਲ ਲਾਇਬ੍ਰੇਰੀ, ਜਾਣੋ ਖਾਸ ਸਹੂਲਤਾ ਬਾਰੇ

Friday, Jun 10, 2022 - 03:34 PM (IST)

ਪਟਿਆਲਾ ਦੇ ਇਸ ਸਰਕਾਰੀ ਸਕੂਲ ''ਚ ਹੈ ਡਿਜੀਟਲ ਲਾਇਬ੍ਰੇਰੀ, ਜਾਣੋ ਖਾਸ ਸਹੂਲਤਾ ਬਾਰੇ

ਪਟਿਆਲਾ : ਪਟਿਆਲਾ ਦੇ ਮਾਡਲ ਟਾਊਨ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਦਾ ਪਹਿਲਾਂ ਸਰਕਾਰੀ ਸਕੂਲ ਹੈ ਜਿੱਥੇ ਵਿਦਿਆਰਥੀਆਂ ਲਈ ਡਿਜੀਟਲ ਅਤੇ ਏ.ਸੀ. ਲਾਇਬ੍ਰੇਰੀ ਬਣਾਈ ਗਈ ਹੈ। ਇਸ ਲਾਇਬ੍ਰੇਰੀ 'ਚ ਕਿਤਾਬਾਂ ਦੇ ਨਾਲ-ਨਾਲ ਆਨਲਾਈਨ ਪੜ੍ਹਾਈ ਲਈ ਪੰਜ ਟੇਬਲ ਅਤੇ ਤਿੰਨ ਕੰਪਿਊਟਰ ਸਿਸਟਮ ਦੀ ਸਹੂਲਤ ਵੀ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ। ਇਸ ਦੀ ਸਹਾਇਤਾ ਨਾਲ ਵਿਦਿਆਰਥੀ ਕਿਤਾਬਾਂ ਤੱਕ ਸੀਮਤ ਨਾ ਰਹਿ ਕੇ ਹਰ ਵਿਸ਼ੇ ਨੂੰ ਆਸਾਨੀ ਨਾਲ ਪੜ੍ਹ ਸਕਦੇ ਹਨ।  ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਸਹੀ ਤਰੀਕੇ ਨਾਲ ਕਰਨ ਲਈ ਲਾਇਬ੍ਰੇਰੀ 'ਚ ਕੰਪਿਊਟਰ ਅਧਿਆਪਕ ਵੀ ਮੌਜੂਦ ਰਹਿੰਦੇ ਹਨ, ਜੋ ਵਿਦਿਆਰਥੀਆਂ ਨੂੰ ਸਰਚ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ 'ਚ ਸਹਾਇਤਾ ਕਰਦੇ ਹਨ। ਜਾਣਕਾਰੀ ਮੁਤਾਬਕ ਇਸ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ  31 ਅਗਸਤ 2021 ਨੂੰ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਡੇਰਾਬੱਸੀ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਕਰੋੜਾਂ ਰੁਪਏ, ਸ਼ਰੇਆਮ ਕੀਤੀ ਫਾਇਰਿੰਗ

ਲਾਇਬ੍ਰੇਰੀ 'ਚ ਕੀ-ਕੀ ਸੁਵਿਧਾਵਾਂ ਹਨ ਉਪਲਬਧ

ਏ.ਸੀ. ਸੁਵਿਧਾ ਵਾਲੀ ਲਾਇਬ੍ਰੇਰੀ 'ਚ ਓਪਨ ਬੁੱਕ ਸੈਲਫ ਸਿਸਟਮ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਵਾਂ ਫਰਨੀਚਰ, ਮੌਡਰਨ ਲਾਈਟਿੰਗ, ਉੱਚ ਕਵਾਲੀਟੀ ਸਾਊਂਡ ਸਿਸਟਮ, ਰੇਸਟ ਰੂਮ, ਰੀਡਿੰਗ ਰੂਮ, ਵਾਈ-ਫਾਈ ਸਰਚ ਤੋਂ ਇਲਾਵਾ ਹੋਰ ਵੀ ਕਈ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਡਿਜੀਟਲ ਲਾਇਬ੍ਰੇਰੀ ਤੋਂ ਕਾਫ਼ੀ ਲਾਭ ਹੋ ਰਿਹਾ ਹੈ। ਜੋ ਕੰਨਟੈਂਟ ਉਨ੍ਹਾਂ ਨੂੰ ਕਿਤਾਬਾਂ ਤੋਂ ਨਹੀਂ ਮਿਲਦਾ ਹੈ ਉਹ ਬੜੀ ਆਸਾਨੀ ਨਾਲ ਇੰਟਰਨੈੱਟ ਤੋਂ ਸਰਚ ਕਰ ਲੈਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 5 ਹਜ਼ਾਰ ਨਾਜਾਇਜ਼ ਕਾਲੋਨੀਆਂ, ਪਾਬੰਦੀ ਲੱਗਣ ’ਤੇ ਬਾਵਜੂਦ ਝੂਠ ਬੋਲ ਵੇਚੇ ਜਾ ਰਹੇ ਹਨ ਪਲਾਟ

ਲਾਇਬ੍ਰੇਰੀ 'ਚ ਉਪਲਬਧ ਕੰਪਿਊਟਰ ਸਿਮਟਮ ਅਤੇ ਟੈਬ 'ਤੇ ਸਿੱਖਿਆ ਐਪਸ ਤੋਂ ਇਲਾਵਾ ਬਾਕੀ ਸਾਰੀਆਂ ਵੈੱਬਸਾਈਟਾਂ ਬਲਾਕ ਹਨ। ਇਸ ਕਾਰਨ ਇੱਥੇ ਦੇ ਵਿਦਿਆਰਥੀ ਗਲ਼ਤ ਸਾਈਟਾਂ 'ਤੇ ਜਾ ਕੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਦੇਖ ਸਕਦੇ। ਇਸ ਲਈ ਖਾਸ ਸੁਰੱਖਿਆ ਸਿਸਟਮ ਉਪਲਬਧ ਕਰਵਾਏ ਗਏ ਹਨ। ਜਾਣਕਾਰੀ ਮੁਤਾਬਕ ਪਿਛਲੇ ਸਾਲ ਸਿੱਖਿਆ ਵਿਭਾਗ ਦੇ ਸਰਵੇ 'ਚ ਇਹ ਸਕੂਲ ਸੂਬੇ 'ਚ ਸਭ ਤੋਂ ਵਧੀਆ ਸੁਵਿਧਾ ਉਪਲਬਧ ਕਰਨ ਲਈ ਚੁਣਿਆ ਗਿਆ ਸੀ। ਸਕੂਲ ਨੂੰ ਸਿੱਖਿਆ ਵਿਭਾਗ ਵੱਲੋਂ ਪੁਰਸਕਾਰ ਵਜੋਂ 10 ਲੱਖ ਰੁਪਏ ਦਿੱਤੇ ਗਏ ਸੀ। ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ 5 ਲੱਖ ਰੁਪਏ ਖੁਦ ਇਕੱਠੇ ਕਰਕੇ ਇਸ ਡਿਜੀਟਲ ਲਾਇਬ੍ਰੇਰੀ ਸਥਾਪਤ ਕੀਤੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News