ਪਿਆਰ ਦੀਆਂ ਪੀਂਘਾਂ ਝੂਟਣ ਤੋਂ ਬਾਅਦ ਪ੍ਰੇਮੀ ਨੇ ਦਿੱਤਾ ਧੋਖਾ, ਕੁੜੀ ਨੇ ਚੁੱਕਿਆ ਖ਼ੌਫਨਾਕ ਕਦਮ

Friday, Jul 10, 2020 - 04:43 PM (IST)

ਪਿਆਰ ਦੀਆਂ ਪੀਂਘਾਂ ਝੂਟਣ ਤੋਂ ਬਾਅਦ ਪ੍ਰੇਮੀ ਨੇ ਦਿੱਤਾ ਧੋਖਾ, ਕੁੜੀ ਨੇ ਚੁੱਕਿਆ ਖ਼ੌਫਨਾਕ ਕਦਮ

ਪਟਿਆਲਾ (ਇੰਦਰਜੀਤ ਬਕਸ਼ੀ) : ਪਟਿਆਲਾ 'ਚ ਇਕ ਕੁੜੀ ਵਲੋਂ ਪਿਆਰ 'ਚ ਧੋਖਾ ਮਿਲਣ 'ਤੇ ਭਾਖੜਾ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਗੋਤਾਖੋਰਾਂ ਨੇ ਉਕਤ ਕੁੜੀ ਨੂੰ ਬਾਹਰ ਕੱਢਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਕੁੜੀ ਦੇ ਇਕ ਮੁੰਡੇ ਨਾਲ ਸਬੰਧ ਸਨ ਪਰ ਉਸ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦੇ ਸਨ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। ਉਸ ਨੇ ਮੰਗ ਕੀਤੀ ਕਿ ਉਸ ਧੀ ਨੂੰ ਇਨਸਾਫ਼ ਦਵਾਇਆ ਜਾਵੇ। 

ਇਹ ਵੀ ਪੜ੍ਹੋਂ : ਅੰਮ੍ਰਿਤਧਾਰੀ ਸਿੱਖ ਨੇ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ, ਬੀਅਰ ਪੀਂਦੇ ਦੀ ਵੀਡੀਓ ਵਾਇਰਲ

PunjabKesariਇਸ ਸਬੰਧੀ ਗੋਤਾਖੋਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਜਾਣਕਾਰੀ ਦਿੱਤੀ ਕਿ ਕੁੜੀ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਇਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚ ਕੇ ਕੁੜੀ ਨੂੰ ਜਿਊਂਦਾ ਬਾਹਰ ਕੱਢ ਲਿਆ ਤੇ ਹਸਪਤਾਲ ਭੇਜ ਦਿੱਤਾ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ


author

Baljeet Kaur

Content Editor

Related News