ਵਾਢੀ ਨੂੰ ਲੈ ਕੇ ਪਟਿਆਲਾ ਦੇ ਡੀ. ਸੀ .ਨੇ ਜਾਰੀ ਕੀਤਾ ਇਹ ਫਰਮਾਨ

Saturday, Apr 04, 2020 - 03:03 PM (IST)

ਵਾਢੀ ਨੂੰ ਲੈ ਕੇ ਪਟਿਆਲਾ ਦੇ ਡੀ. ਸੀ .ਨੇ ਜਾਰੀ ਕੀਤਾ ਇਹ ਫਰਮਾਨ

ਪਟਿਆਲਾ (ਪਰਮੀਤ): ਪਟਿਆਲਾ ਜ਼ਿਲ੍ਹੇ 'ਚ ਵਾਢੀ ਲਈ ਕਿਸਾਨਾਂ, ਲੇਬਰ, ਕੰਬਾਈਨਾਂ ਅਤੇ ਹੋਰ ਮਸ਼ੀਨਰੀ ਨੂੰ ਕਰਫਿਊ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਮੁਤਾਬਕ ਕਿਸਾਨ ਅਤੇ ਖੇਤੀ ਲੇਬਰ ਵਾਢੀ ਦਾ ਕੰਮ ਕਰ ਸਕਦੇ ਹਨ। ਇਨ੍ਹਾਂ ਨੂੰ ਬਿਜਾਈ ਲਈ ਵੀ ਛੋਟ ਦਿੱਤੀ ਗਈ ਹੈ। ਕੰਬਾਈਨਾਂ ਵਾਢੀ ਦਾ ਕੰਮ ਸਵੇਰੇ 9:00 ਤੋਂ ਸ਼ਾਮ 7:00 ਵਜੇ ਤੱਕ ਕਰ ਸਕਦੀਆਂ ਹਨ।

 

PunjabKesari

ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਸਪੇਅਰ ਪਾਰਟ ਦੁਕਾਨਾਂ ਅਤੇ ਵਰਕਸ਼ਾਪਾਂ ਨੂੰ ਰੋਜਾਨਾ ਸਵੇਰੇ 5:00 ਤੋਂ 8:00 ਵਜੇ ਤੱਕ ਤਿੰਨ ਘੰਟੇ ਵਾਸਤੇ ਖੋਲ੍ਹਣ ਦੀ ਛੋਟ ਦਿੱਤੀ ਹੈ। ਖੇਤੀਬਾੜੀ ਮਸ਼ੀਨਰੀ ਦੀ ਰਿਪੇਅਰ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾ ਸਕਦੀ ਹੈ।


author

Shyna

Content Editor

Related News