ਪਟਿਆਲਾ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਹਾਲਾਤ ਬਣੇ ਤਣਾਅਪੂਰਨ (ਤਸਵੀਰਾਂ)

Thursday, Apr 22, 2021 - 02:24 PM (IST)

ਪਟਿਆਲਾ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਹਾਲਾਤ ਬਣੇ ਤਣਾਅਪੂਰਨ (ਤਸਵੀਰਾਂ)

ਪਟਿਆਲਾ (ਇੰਦਰਜੀਤ) : ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਹਰ ਥਾਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਟਿਆਲਾ 'ਚ ਵੀ ਉਸ ਸਮੇਂ ਕਿਸਾਨ ਅਤੇ ਭਾਜਪਾ ਆਗੂਆਂ ਵਿਚਕਾਰ ਟਕਰਾਅ ਦੇ ਹਾਲਾਤ ਬਣ ਗਏ, ਜਦੋਂ ਵੱਡੇ ਭਾਜਪਾ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਭਾਜਪਾ ਆਗੂਆਂ ਦੀ ਮੀਟਿੰਗ ਰੱਖੀ ਗਈ ਸੀ।

ਇਹ ਵੀ ਪੜ੍ਹੋ : ਦਿਓਰ ਦੇ ਪਿਆਰ 'ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

PunjabKesari

ਮੀਟਿੰਗ 'ਚ ਭਾਜਪਾ ਆਗੂ ਗੁਰਤੇਜ ਢਿੱਲੋਂ ਵੀ ਪਹੁੰਚੇ। ਇਸ ਗੱਲ ਦੀ ਕਿਸਾਨਾਂ ਨੂੰ ਭਿਣਕ ਪੈ ਗਈ। ਇਸ ਤੋਂ ਬਾਅਦ ਕਿਸਾਨ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਗਏ। ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਭਾਜਪਾ ਵੱਲੋਂ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਉਹ ਭਾਜਪਾ ਦਾ ਵਿਰੋਧ ਕਰਨਗੇ। ਇਸ ਦੌਰਾਨ ਹਾਲਾਤ ਤਣਾਅਪੂਰਨ ਹੋ ਗਏ ਅਤੇ ਕਿਸਾਨ ਅਤੇ ਭਾਜਪਾ ਆਗੂ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ।

ਇਹ ਵੀ ਪੜ੍ਹੋ : 'ਕੋਰੋਨਾ' ਕਹਿਰ ਦਰਮਿਆਨ 'ਪੰਜਾਬ' 'ਤੇ ਆਈ ਨਵੀਂ ਮੁਸੀਬਤ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਮੌਕੇ 'ਤੇ ਪਹੁੰਚੀ ਪੁਲਸ ਨੇ ਬੜੀ ਮੁਸ਼ੱਕਤ ਨਾਲ ਦੋਹਾਂ ਧਿਰਾਂ ਨੂੰ ਸਮਝਾਇਆ ਪਰ ਖ਼ਬਰ ਲਿਖੇ ਜਾਣ ਤੱਕ ਵੀ ਹਾਲਾਤ ਤਣਾਅਪੂਰਨ ਬਣੇ ਰਹੇ। ਦੱਸਣਯੋਗ ਹੈ ਕਿ ਇਸ ਘਟਨਾ ਦੌਰਾਨ ਡੀ. ਐੱਸ. ਪੀ. ਦੀ ਗੱਡੀ 'ਤੇ ਕਿਸਾਨਾਂ ਵੱਲੋਂ ਲਾਠੀਆਂ ਵੀ ਵਰ੍ਹਾਈਆਂ ਗਈਆਂ। ਪੁਲਸ ਨੇ ਮੁਸ਼ਕਲ ਨਾਲ ਭਾਜਪਾ ਆਗੂ ਗੁਰਤੇਜ ਢਿੱਲੋਂ ਨੂੰ ਆਪਣੀ ਗੱਡੀ 'ਚ ਬਿਠਾਇਆ ਅਤੇ ਉੱਥੋਂ ਲੈ ਗਏ।

PunjabKesari
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News