ਪਟਿਆਲਾ ਤੋਂ ਬਾਅਦ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਰਾਜਾ ਵੜਿੰਗ ਨੇ ਮਾਰਿਆ ਛਾਪਾ, ਬਾਦਲਾਂ ’ਤੇ ਵੀ ਲਾਏ ਰਗੜੇ

Sunday, Oct 17, 2021 - 05:45 PM (IST)

ਪਟਿਆਲਾ ਤੋਂ ਬਾਅਦ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਰਾਜਾ ਵੜਿੰਗ ਨੇ ਮਾਰਿਆ ਛਾਪਾ, ਬਾਦਲਾਂ ’ਤੇ ਵੀ ਲਾਏ ਰਗੜੇ

ਅੰਮ੍ਰਿਤਸਰ (ਸੁਮਿਤ ਖੰਨਾ): ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਅਤੇ ਸਿਟੀ ਸੈਂਟਰ, ਜਿੱਥੇ ਕਿ ਜ਼ਿਆਦਾਤਰ ਯਾਤਰੀ ਬੱਸਾਂ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੀਆਂ ਜਾਂਦੀਆਂ ਹਨ, ਵਿਖੇ ਛਾਪਾ ਮਾਰਿਆ। ਇਸ ਮੌਕੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਘਾਟ ਕਾਰਨ 20 ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਆਰਬਿਟ ਐਵੀਏਸ਼ਨ ਦੀ ਇੱਕ ਬੱਸ ਵੀ ਸ਼ਾਮਲ ਹੈ।ਰਾਜਾ ਵੜਿੰਗ ਨੇ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਬੱਸ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਮਾਨਸਾ ’ਚ 20 ਸਾਲਾ ਪੁਲਸ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲ਼ੀ, ਪੁਲਸ ਤਲਾਸ਼ ਰਹੀ ਖ਼ੁਦਕੁਸ਼ੀ ਦੀ ਵਜ੍ਹਾ

PunjabKesari

ਉਨ੍ਹਾਂ ਕਿਹਾ ਕਿ ਜੋ ਵੀ ਬੱਸ ਪੰਜਾਬ ਦੀਆਂ ਸੜਕਾਂ ਉੱਤੇ ਚੱਲੇਗੀ, ਉਹ ਟੈਕਸ ਭਰ ਕੇ ਹੀ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਬੀਤੇ ਦਿਨਾਂ ਵਿੱਚ ਕੀਤੀ ਗਈ ਸਖ਼ਤੀ ਨਾਲ ਪਨਬਸ ਅਤੇ ਪੈਪਸੂ ਨੂੰ 40 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਇਆ ਹੈ। ਉਨ੍ਹਾਂ ਕਿਹਾ, "ਮੇਰੀ ਕੋਸ਼ਿਸ਼ ਵਿਭਾਗ ਦੀ ਰੋਜ਼ਾਨਾ ਆਮਦਨ ਇਕ ਕਰੋੜ ਰੁਪਏ ਤੱਕ ਵਧਾਉਣ ਦੀ ਹੈ।"ਰਾਜਾ ਵੜਿੰਗ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸਬੰਧੀ ਜਾਂਚ ਪੜਤਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੌਜੂਦਾ ਸਥਿਤੀ ਜਿਵੇਂ ਵਾਹਨ ਦੀ ਉਮਰ, ਪ੍ਰਦੂਸ਼ਣ ਪੱਧਰ ਅਤੇ ਸੁਰੱਖਿਆ ਦੇ ਲਿਹਾਜ ਨਾਲ ਵਾਹਨ ਦੀ ਛਾਣਬੀਣ ਵੀ ਲਾਜ਼ਮੀ ਤੌਰ 'ਤੇ ਕਰਨ ਤਾਂ ਕਿ ਸੜਕਾਂ ਉਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖ਼ਤਰਾ ਨਾ ਬਣਨ। ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਉਤੇ ਸਫ਼ਾਈ ਦੀ ਕਮੀ ਨੂੰ ਲੈ ਕੇ ਅਧਿਕਾਰੀਆਂ ਦਾ ਖਿਚਾਈ ਕੀਤੀ ਅਤੇ ਕਈ ਥਾਵਾਂ 'ਤੇ ਆਪ ਸਫ਼ਾਈ ਕੀਤੀ।

ਇਹ ਵੀ ਪੜ੍ਹੋ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ 

ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਰਗੀਆਂ ਜਨਤਕ ਥਾਵਾਂ ਅਤੇ ਬੱਸਾਂ ਦੀ ਸਫ਼ਾਈ ਵੀ ਉਨੀ ਹੀ ਜ਼ਰੂਰੀ ਹੈ, ਜਿੰਨੀ ਸਾਡੇ ਆਪਣੇ ਘਰ ਦੀ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਪੰਦਰਵਾੜੇ 'ਤੇ ਵਿੱਢੀ ਜਾਂਦੀ ਸਫ਼ਾਈ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸਰਕਾਰੀ ਬੱਸਾਂ ਦੀ ਹਾਲਤ ਸੁਧਾਰਨ ਬਾਰੇ ਪੁੱਛੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ 842 ਨਵੀਆਂ ਬੱਸਾਂ ਛੇਤੀ ਹੀ ਪੰਜਾਬ ਸਰਕਾਰ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਆਸ ਹੈ ਕਿ ਮਹੀਨੇ ਤੱਕ ਨਵੀਆਂ ਸਰਕਾਰੀ ਬੱਸਾਂ ਸੜਕਾਂ ਉਤੇ ਉਤਾਰ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ

ਇਸ ਦੌਰਾਨ ਅਕਾਲੀ ਦਲ ਵਲੋਂ ਜਿਹੜਾ ਕਾਂਗਰਸ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਬੀ.ਐੱਸ.ਐੱਫ ਦਾ ਅਧਿਕਾਰ ਖ਼ੇਤਰ ਵੱਧਣ ’ਤੇ ਕਾਂਗਰਸ ਜ਼ਿੰਮੇਵਾਰ ਹੈ ਉਸ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਬੀ.ਜੇ.ਪੀ.ਅੱਗੇ ਕਦੇ ਸਰੰਡਰ ਨਹੀਂ ਕੀਤਾ। ਸਗੋਂ ਇਹ ਉਨ੍ਹਾਂ ਦੇ ਭਾਈਵਾਲ ਰਹੇ ਹਨ ਅਤੇ ਅੱਜ ਵੀ ਬਿਕਰਮ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਅੱਜ ਵੀ ਬੀ.ਜੇ.ਪੀ. ਦੇ ਉਸ ਦਿੱਤੇ ਹੋਏ ਘਰ ’ਚ ਰਹਿ ਰਹੇ ਹਨ। ਜਿਸ ਦੇ ਲਈ ਉਹ ਹੱਕਦਾਰ ਨਹੀਂ ਹਨ। ਇਕ ਐੱਮ.ਪੀ. ਕੈਬਨਿਟ ਮੰਤਰੀ ਦੇ ਘਰ ’ਚ ਨਹੀਂ ਰਹਿ ਸਕਦਾ। ਐੱਨ.ਐੱਸ.ਟੀ. (ਨੈਸ਼ਨਲ ਸਕਿਊਰਟੀ ਗਾਰਡ), ਸੀ.ਆਰ.ਪੀ. ਐੱਫ. ਸੀ.ਆਈ. ਐੱਸ.ਐੱਫ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਕੋਲ ਹਨ। ਸਾਡੇ ਮੁੱਖ ਮੰਤਰੀ ਸਾਬ੍ਹ ਕੋਲ ਨਹੀਂ ਹੈ। ਪਰ ਉਹ ਸੁਖਬੀਰ ਸਿੰਘ ਬਾਦਲ ’ਤੇ ਹਰਸਿਮਰਤ ਕੌਰ ਬਾਦਲ ਕੋਲ ਹੈ। ਸੈਂਟਰਲ ਸਕਿਊਰਟੀ ਫੋਰਸਿਸ ਪੰਜਾਬ ਦੇ ਕਿਸੇ ਵੀ ਲੀਡਰ ਕੋਲ ਨਹੀਂ ਹੈ। ਇਸ ਲਈ ਤੁਸੀਂ ਖ਼ੁਦ ਸਮਝਦਾਰ ਹੋ ਕਿ ਇਹ ਸਾਰੀ ਸਹੂਲਤ ਕੌਣ ਲੈ ਰਿਹਾ ਹੈ। 


author

Shyna

Content Editor

Related News