ਪਟਿਆਲਾ ਜ਼ਿਲ੍ਹੇ ’ਚ ਇਕੋ ਦਿਨ 292 ਨਵੇਂ ਕੇਸਾਂ ਨਾਲ ਟੁੱਟੇ ਪਿਛਲੇ ਰਿਕਾਰਡ

Wednesday, Sep 16, 2020 - 10:00 PM (IST)

ਪਟਿਆਲਾ ਜ਼ਿਲ੍ਹੇ ’ਚ ਇਕੋ ਦਿਨ 292 ਨਵੇਂ ਕੇਸਾਂ ਨਾਲ ਟੁੱਟੇ ਪਿਛਲੇ ਰਿਕਾਰਡ

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਹੁਣ ਤੱਕ ਕੋਰੋਨਾ ਨਾਲ 262 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ 94 ਮੌਤਾਂ ਪਿਛਲੇ 16 ਦਿਨਾਂ ਅੰਦਰ ਹੋਈਆਂ ਹਨ। ਸਿਹਤ ਵਿਭਾਗ ਦੇ ਅੰਕਡ਼ਿਆਂ ਮੁਤਾਬਕ 262 ’ਚੋਂ 216 ਮੌਤਾਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਹੋਈਆਂ ਹਨ, ਜਦਕਿ 46 ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ’ਚ ਹੋਈਆਂ ਹਨ। ਵਿਭਾਗੀ ਅੰਕਡ਼ਿਆਂ ਮੁਤਾਬਕ ਹੁਣ ਤੱਕ ਹੋਈਆਂ ਮੌਤਾਂ ’ਚੋਂ ਬਹੁ-ਗਿਣਤੀ ਮੌਤਾਂ ਮਰੀਜ਼ ਨੂੰ ਕੋਰੋਨਾ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਹੋਣ ਕਾਰਣ ਹੋਈਆਂ ਹਨ। ਮਰਨ ਵਾਲਿਆਂ ’ਚ ਜ਼ਿਆਦਾਤਰ 45 ਸਾਲ ਜਾਂ ਇਸ ਤੋਂ ਵਧੇਰੀ ਉਮਰ ਦੇ ਵਿਅਕਤੀ ਹਨ। ਉਂਝ 50 ਤੋਂ 70 ਸਾਲ ਦੀ ਉਮਰ ਵਾਲੇ ਕੁੱਲ ਮੌਤਾਂ ਦੇ 50 ਫੀਸਦੀ ਦੇ ਕਰੀਬ ਹਨ। ਤਕਰੀਬਨ 5 ਮੌਤਾਂ 30 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀਆਂ ਵੀ ਹੋਈਆਂ ਹਨ।

ਸਿਹਤ ਵਿਭਾਗ ਮੁਤਾਬਕ ਬੁੱਧਵਾਰ ਨੂੰ 2 ਪੁਲਸ ਮੁਲਾਜ਼ਮਾਂ ਤੇ ਇਕ ਸਿਹਤ ਵਿਭਾਗ ਦੇ ਮੁਲਾਜ਼ਮ ਸਮੇਤ 292 ਨਵੇਂ ਕੋਰੋਨਾ ਕੇਸ ਪਾਜ਼ੇਟਿਵ ਆ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 9468 ਹੋ ਗਈ ਹੈ, ਜਦਕਿ ਅੱਜ 10 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 262 ਹੋ ਗਈ ਹੈ। ਜ਼ਿਲੇ ’ਚ ਅੱਜ 206 ਹੋਰ ਮਰੀਜ਼ ਤੰਦਰੁਸਤ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 7188 ਹੋ ਗਈ ਹੈ। ਜਦਕਿ ਜ਼ਿਲੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2018 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ 292 ਕੇਸਾਂ ’ਚੋਂ 150 ਪਟਿਆਲਾ ਸ਼ਹਿਰ, 11 ਸਮਾਣਾ, 42 ਰਾਜਪੁਰਾ, 1 ਨਾਭਾ, ਬਲਾਕ ਭਾਦਸੋਂ ਤੋਂ 27, ਬਲਾਕ ਕੌਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 10, ਬਲਾਕ ਹਰਪਾਲਪੁਰ ਤੋਂ 17, ਬਲਾਕ ਦੁਧਨਸਾਧਾਂ ਤੋਂ 3, ਬਲਾਕ ਸ਼ੁੱਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 33 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 259 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਪਟਿਆਲਾ ਸ਼ਹਿਰ ਦੇ ਦੀਪ ਨਗਰ, ਡੀਲਾਈਟ ਕਾਲੋਨੀ, ਧਾਲੀਵਾਲ ਕਾਲੋਨੀ, ਸੈਂਨਚੂਰੀ ਐਨਕਲੇਵ, ਜੈ ਜਵਾਨ ਕਾਲੋਨੀ, ਢਿੱਲੋਂ ਮਾਰਗ, ਸਨੀ ਐਨਕਲੇਵ, ਸਵਰਨ ਵਿਹਾਰ, ਪ੍ਰੋਫੈਸਰ ਕਾਲੋਨੀ, ਮਿਲਟਰੀ ਕੈਂਟ, ਨਿਊ ਹੇਮ ਬਾਗ, ਮਨਜੀਤ ਨਗਰ, ਮਥੁਰਾ ਕਾਲੋਨੀ, ਤ੍ਰਿਪਡ਼ੀ, ਮਾਡਲ ਟਾਊਨ, ਰਤਨ ਨਗਰ, ਗੁੱਡ ਅਰਥ ਕਾਲੋਨੀ, ਆਦਰਸ਼ ਕਾਲੋਨੀ, ਦਰਸ਼ਨਾ ਕਾਲੋਨੀ, ਖਾਲਸਾ ਮੁਹੱਲਾ, ਫੁੱਲਕੀਆਂ ਐਨਕਲੇਵ, ਗੁਰਬਖਸ਼ ਕਾਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਲਾਹੋਰੀ ਗੇਟ, ਨਿਉ ਆਫੀਸਰ ਕਾਲੋਨੀ, ਕਮਾਂਡੋ ਕੰਪਲੈਕਸ, ਮੇਹਰ ਸਿੰਘ ਕਾਲੋਨੀ, ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕੀਟ, ਡੋਗਰਾ ਮੁਹੱਲਾ, ਵਿਕਾਸ ਨਗਰ, ਰਣਜੀਤ ਨਗਰ, ਅਰਬਨ ਅਸਟੇਟ ਫੇਸ-2, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐੱਸ. ਐੱਸ. ਟੀ. ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।

ਇਸੇ ਤਰ੍ਹਾਂ ਰਾਜਪੁਰਾ ਨੇਡ਼ੇ ਬਹਾਵਲਪੁਰ ਧਰਮਸ਼ਾਲਾ, ਰੌਸ਼ਨ ਕਾਲੋਨੀ, ਗੋਬਿੰਦ ਕਾਲੋਨੀ, ਨੇਡ਼ੇ ਮਹਾਵੀਰ ਮੰਦਿਰ, ਠਾਕੁਰਪੁਰੀ ਮੁਹੱਲਾ, ਧਰਮਪੁਰਾ ਕਾਲੋਨੀ, ਪ੍ਰਤਾਪ ਕਾਲੋਨੀ, ਵਿਕਾਸ ਨਗਰ, ਨੇਡ਼ੇ ਐੱਨ. ਟੀ. ਸੀ. ਸਕੂਲ, ਮਹਿੰਦਰਾ ਗੰਜ, ਗੁਰੂ ਅਰਜੁਨ ਦੇਵ ਕਾਲੋਨੀ, ਪਚਰੰਗਾ ਚੌਕ, ਆਈ. ਟੀ. ਆਈ. ਰੋਡ, ਨੇਡ਼ੇ ਸਿੰਘ ਸਭਾ ਗੁਰਦੁਆਰਾ, ਗਾਂਧੀ ਕਾਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇਡ਼ੇ ਦੁਰਗਾ ਮੰਦਿਰ, ਬਸੰਤ ਵਿਹਾਰ, ਸਮਾਣਾ ਦੇ ਸ਼ਕਤੀ ਵਾਟਿਕਾ, ਸੈਵਨ ਸਿਟੀ, ਘਡ਼ਾਮਾ ਪੱਤੀ, ਮੋਤੀਆਂ ਬਾਜ਼ਾਰ, ਟਿੱਬਾ ਬਸਤੀ, ਇੰਦਰਾਪੁਰੀ ਮੁਹੱਲਾ, ਨਾਭਾ ਤੋਂ ਬੋਡ਼ਾਂ ਗੇਟ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਆਦਾ ਕੋਵਿਡ ਪਾਜ਼ੇਟਿਵ ਕੇਸ ਆਉਣ ’ਤੇ ਪਟਿਆਲਾ ਦੇ ਨਾਭਾ ਰੋਡ ਸਥਿਤ ਕ੍ਰਿਸ਼ਨਾ ਕਾਲੋਨੀ ਅਤੇ ਏਕਤਾ ਨਗਰ ਦੀ ਗਲੀ ਨੰਬਰ 3 ’ਚ ਵੀ ਮਾਈਕਰੋ ਕੰਟੇਨਮੈਂਟ ਲਾ ਦਿੱਤੀ ਗਈ ਹੈ।

ਕੋਰੋਨਾ ਨਾਲ ਜਿਨ੍ਹਾਂ ਮਰੀਜ਼ਾਂ ਦੀ ਗਈ ਜਾਨ

– ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 47 ਸਾਲਾ ਪੁਰਸ਼ ਜੋ ਕਿ ਪੁਰਾਣਾ ਲੀਵਰ ਦੀ ਬੀਮਾਰੀ ਦਾ ਮਰੀਜ਼ ਸੀ।

– ਘੇਰ ਸੋਢੀਆਂ ਦੀ 51 ਸਾਲਾ ਅੌਰਤ ਜੋ ਕਿ ਹਾਈਪਰਟੈਂਸ਼ਨ ਦੀ ਪੁਰਾਣੀ ਮਰੀਜ਼ ਸੀ।

– ਸੈਨਚੁਰੀ ਐਨਕਲੇਵ ਦਾ ਰਹਿਣ ਵਾਲਾ 71 ਸਾਲਾ ਬਜ਼ੁਰਗ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਰਤਨ ਨਗਰ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ।

– ਦਸ਼ਮੇਸ਼ ਨਗਰ ਦਾ 55 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਅਤੇ ਦਿਲ ਦੀਆਂ ਬੀਮਾਰੀਆਂ ਦਾ ਮਰੀਜ਼ ਸੀ ਅਤੇ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਰਾਜਪੁਰਾ ਟਾਊਨ ਦਾ ਰਹਿਣ ਵਾਲਾ 72 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ।

– ਪਿੰਡ ਨਨਹੇਡ਼ਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 26 ਸਾਲਾ ਵਿਅਕਤੀ, ਜੋ ਕਿ ਸਾਹ ਦੀ ਦਿਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸੀ।

– ਨਾਭਾ ਦੇ ਮਲੇਰੀਅਨ ਸਟਰੀਟ ਦੀ ਰਹਿਣ ਵਾਲੀ 85 ਸਾਲਾ ਅੌਰਤ ਪੁਰਾਣੀ ਹਾਈਪਰਟੈਂਸਨ ਦੀ ਮਰੀਜ਼ ਸੀ।

– ਸਮਾਣਾ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ 58 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਅਤੇ ਬੀ. ਪੀ. ਦੀ ਮਰੀਜ਼ ਸੀ।

– ਬਲਾਕ ਭਾਦਸੋਂ ਦਾ ਰਹਿਣ ਵਾਲਾ 65 ਸਾਲਾ ਪੁਰਸ਼, ਜੋ ਕਿ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ।

ਜ਼ਿਆਦਾਤਰ ਸਾਹ ਦੀਆਂ ਬੀਮਾਰੀਆਂ, ਹਾਈਪਰਟੈਂਸ਼ਨ, ਗੁਰਦੇ ਤੇ ਹਾਰਟ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਹੋ ਰਹੀ ਮੌਤ

ਸਿਹਤ ਵਿਭਾਗ ਦੇ ਅੰਕਡ਼ਿਆਂ ਦੀ ਪਡ਼ਚੋਲ ਤੋਂ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਨਾਲ ਮਰਨ ਵਾਲਿਆਂ ’ਚੋਂ ਜ਼ਿਆਦਾਤਰ ਮਰੀਜ਼ ਸਾਹ ਦੀਆਂ ਬੀਮਾਰੀਆਂ, ਹਾਈਪਰਟੈਂਸ਼ਨ, ਗੁਰਦੇ ਅਤੇ ਦਿਲ ਦੇ ਰੋਗਾਂ ਜਾਂ ਸ਼ੂਗਰ ਦੇ ਰੋਗਾਂ ਤੋਂ ਜ਼ਿਆਦਾ ਪੀਡ਼ਤ ਹਨ। ਇਨ੍ਹਾਂ ਬੀਮਾਰੀਆਂ ਦੇ ਨਾਲ ਕੋਰੋਨਾ ਦਾ ਰੋਗ ਲੱਗਣ ’ਤੇ ਮਰੀਜ਼ ਬਹੁਤ ਤੇਜ਼ ਰਫਤਾਰ ਹੌਂਸਲਾ ਛੱਡਦੇ ਹਨ ਅਤੇ ਸਰੀਰ ਡਾਊਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਮੁਤਾਬਕ ਮਰੀਜ਼ਾਂ ਦਾ ਦੇਰ ਨਾਲ ਵਿਭਾਗ ਜਾਂ ਨੇਡ਼ਲੇ ਡਾਕਟਰ ਨੂੰ ਸੂਚਿਤ ਕਰਨਾ ਵੀ ਬੀਮਾਰੀ ਦਰ ਜ਼ਿਆਦਾ ਹੋਣ ਦਾ ਇਕ ਕਾਰਣ ਹੈ।

ਹੁਣ ਤੱਕ ਲਏ ਸੈਂਪਲ124983

ਨੈਗੇਟਿਵ113165

ਪਾਜ਼ੇਟਿਵ ਆਏ9468

ਮੌਤਾਂ262

ਤੰਦਰੁਸਤ ਹੋਏ7188

ਐਕਟਿਵ2018

ਰਿਪੋਰਟ ਪੈਂਡਿੰਗ2100


author

Bharat Thapa

Content Editor

Related News