ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 288 ਨਵੇਂ ਮਾਮਲੇ ਆਏ ਸਾਹਮਣੇ

09/15/2020 10:13:28 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਇਸ ਵੇਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ 1942 ਐਕਟਿਵ ਕੇਸਾਂ ’ਚੋਂ 124 ਮਰੀਜ਼ ਵੈਂਟੀਲੇਟਰਾਂ ’ਤੇ ਹਨ, ਜਦਕਿ 205 ਮਰੀਜ਼ ਲੈਵਲ 2 ਅਤੇ 82 ਮਰੀਜ਼ ਲੈਵਲ 3 ਦੇ ਹਨ। ਇਨ੍ਹਾਂ ’ਚੋਂ 100 ਮਰੀਜ਼ ਰਾਜਿੰਦਰਾ ਹਸਪਤਾਲ ਅਤੇ 24 ਪ੍ਰਾਈਵੇਟ ਹਸਪਤਾਲਾਂ ’ਚ ਵੈਂਟੀਲੇਟਰਾਂ ’ਤੇ ਹਨ, ਜਦਕਿ ਰਾਜਿੰਦਰਾ ਹਸਪਤਾਲ ’ਚ ਲੈਵਲ 2 ਦੇ 140 ਅਤੇ ਲੈਵਲ 3 ਦੇ 73 ਮਰੀਜ਼ ਦਾਖਲ ਹਨ। ਪ੍ਰਾਈਵੇਟ ਹਸਪਤਾਲਾਂ ’ਚ 9 ਮਰੀਜ਼ ਲੈਵਲ 3 ਅਤੇ 105 ਮਰੀਜ਼ ਲੈਵਲ 2 ਦੇ ਦਾਖਲ ਹਨ। ਰਾਜਿੰਦਰਾ ਹਸਪਤਾਲ ’ਚ ਦਾਖਲ 213 ਮਰੀਜ਼ਾਂ ’ਚੋਂ 120 ਪਟਿਆਲਾ ਦੇ ਹਨ, ਜਦਕਿ 93 ਹੋਰ ਜ਼ਿਲਿਆਂ ਦੇ ਹਨ।

ਅੱਜ ਪਟਿਆਲਾ ’ਚ ਵੱਡਾ ਕੋਰੋਨਾ ਬਲਾਸਟ ਹੋ ਗਿਆ ਜਦੋਂ 288 ਨਵੇਂ ਕੋਰੋਨਾ ਕੇਸ ਪਾਜ਼ੇਟਿਵ ਆ ਗਏ। ਇਨ੍ਹਾਂ ’ਚ 3 ਪੁਲਸ ਮੁਲਾਜ਼ਮ ਅਤੇ 2 ਸਿਹਤ ਕਰਮਚਾਰੀ ਵੀ ਸ਼ਾਮਿਲ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਨਵੇਂ ਕੇਸ ਆਉਣ ਮਗਰੋਂ ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 9176 ਹੋ ਗਈ ਹੈ, ਜਦਕਿ ਅੱਜ 4 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 252 ਹੋ ਗਈ ਹੈ, 194 ਮਰੀਜ਼ ਹੋਰ ਠੀਕ ਹੋਣ ਨਾਲ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 6982 ਹੋ ਗਈ ਹੈ, ਜਦਕਿ 1942 ਕੇਸ ਐਕਟਿਵ ਹਨ। ਸਿਹਤ ਵਿਭਾਗ ਦੇ ਅੰਕਡ਼ਿਆਂ ਅਨੁਸਾਰ ਜ਼ਿਲੇ ’ਚ ਕੋਰੋਨਾ ਕੇਸਾਂ ਦੀ ਗਿਣਤੀ ਜਿਥੇ 9 ਹਜ਼ਾਰ ਦਾ ਅੰਕਡ਼ਾ ਪਾਰ ਕਰ ਕੇ 9176 ਹੋ ਗਈ ਹੈ, ਉਥੇ ਹੀ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਦੇ ਨੇਡ਼ੇ ਪੁੱਜ ਗਈ ਹੈ ਅਤੇ ਇਹ 6982 ਹੈ।


ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 288 ਮਰੀਜ਼ਾਂ ’ਚੋਂ 63 ਪਟਿਆਲਾ ਸ਼ਹਿਰ, 1 ਸਮਾਣਾ, 23 ਰਾਜਪੁਰਾ, 27 ਨਾਭਾ, ਬਲਾਕ ਭਾਦਸੋਂ ਤੋਂ 6, ਬਲਾਕ ਕੌਲੀ ਤੋਂ 9, ਬਲਾਕ ਕਾਲੋਮਾਜਰਾ ਤੋਂ 6, ਬਲਾਕ ਹਰਪਾਲਪੁਰ ਤੋਂ 1, ਬਲਾਕ ਦੁਧਨਸਾਧਾਂ ਤੋਂ 5, ਬਲਾਕ ਸ਼ੁਤਰਾਣਾ ਤੋਂ 147 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 165 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 121 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ਵਿਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਅਤੇ 2 ਵਿਦੇਸ਼ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕੀਟ, ਡੋਗਰਾ ਮੁਹੱਲਾ, ਗੁਰਦਰਸ਼ਨ ਨਗਰ, ਯਾਦਵਿੰਦਰਾ ਕਾਲੋਨੀ, ਨਿਊ ਸੂਲਰ ਕਾਲੋਨੀ, ਨਿਊ ਮੇਹਰ ਸਿੰਘ ਕਾਲੋਨੀ, ਵਿਕਾਸ ਨਗਰ, ਹਰਮਨ ਕਾਲੋਨੀ, ਰਣਜੀਤ ਨਗਰ, ਵਾਟਰ ਟੈਂਕ, ਤਫਜਲਪੁਰਾ, ਸਰਹੰਦ ਰੋਡ, ਮਿਸ਼ਰੀ ਬਜਾਰ, ਮਿਲਟਰੀ ਕੈਂਟ, ਆਫੀਸਰ ਕਾਲੋਨੀ, ਡਿਲਾਈਟ ਕਾਲੋਨੀ, ਅਰਬਨ ਅਸਟੇਟ ਫੇਸ-2, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐੱਸ. ਐੱਸ. ਟੀ. ਨਗਰ, ਸੇਵਕ ਕਾਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਨੇਡ਼ੇ ਬਹਾਵਲਪੁਰ ਧਰਮਸ਼ਾਲਾ, ਗਰਗ ਕਾਲੋਨੀ, ਚਿੱਸਤਾ ਵਾਲਾ ਮੁਹੱਲਾ, ਗਾਂਧੀ ਕਾਲੋਨੀ, ਟੀਚਰ ਕਾਲੋਨੀ, ਪਟੇਲ ਨਗਰ, ਨੇਡ਼ੇ ਦਸ਼ਮੇਸ਼ ਕਾਲੋਨੀ, ਰੇਲਵੇ ਕਾਲੋਨੀ, ਆਈ. ਟੀ. ਆਈ. ਰੋਡ, ਪੁਰਾਣੀ ਮਿਰਚ ਮੰਡੀ, ਧਰਮਪੁਰਾ ਕਾਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇਡ਼ੇ ਦੁਰਗਾ ਮੰਦਿਰ, ਸਮਾਣਾ ਦੇ ਸ਼ਕਤੀ ਵਾਟਿਕਾ, ਨਾਭਾ ਤੋਂ ਨੇਡ਼ੇ ਸੱਤ ਨਰਾਇਣ ਮੰਦਿਰ, ਮੈਹਸ ਗੇਟ, ਸਦਰ ਬਾਜ਼ਾਰ, ਆਤਮਾ ਰਾਮ ਸਟਰੀਟ, ਸ਼ਿਵਾ ਐਨਕਲੇਵ, ਬੋਡ਼ਾਂ ਗੇਟ, ਦਸ਼ਮੇਸ਼ ਕਾਲੋਨੀ, ਘੁਲਾਡ਼ ਮੰਡੀ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਇਨ੍ਹਾਂ ’ਚ 3 ਪੁਲਸ ਮੁਲਾਜ਼ਮ ਅਤੇ 2 ਸਿਹਤ ਕਰਮੀ ਵੀ ਸ਼ਾਮਿਲ ਹੈ।

ਚਾਰ ਮਰੀਜ਼ਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਹਿਲਾ ਅਰਬਨ ਅਸਟੇਟ ਦਾ 76 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ, ਦੂਸਰਾ ਧੀਰੂ ਨਗਰ ਦੀ 62 ਸਾਲਾ ਅੌਰਤ ਜੋ ਕਿ ਸ਼ੂਗਰ, ਹਾਈਪਰਟੈਂਸ਼ਨ ਦੀ ਮਰੀਜ਼ ਸੀ, ਤੀਸਰਾ ਗੁਰਬਖਸ਼ ਕਾਲੋਨੀ ਦਾ ਰਹਿਣ ਵਾਲਾ 71 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਚੌਥਾ ਰਾਜਪੁਰਾ ਦੇ ਡਾਲੀਮਾ ਵਿਹਾਰ ਦੀ 64 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।


ਹੁਣ ਤੱਕ ਲਏ ਸੈਂਪਲ 122333

ਪਾਜ਼ੇਟਿਵ ਕੇਸ 9176

ਮੌਤਾਂ 252

ਤੰਦਰੁਸਤ ਹੋਏ 6982

ਐਕਟਿਵ 1942

ਰਿਪੋਰਟ ਪੈਂਡਿੰਗ 1500


Bharat Thapa

Content Editor

Related News