ਮੁਫ਼ਤ ਮੈਡੀਕਲ ਕੈਂਪ ’ਚ 124 ਮਰੀਜ਼ਾਂ ਦੀ ਜਾਂਚ
Monday, Apr 22, 2019 - 04:23 AM (IST)
ਪਟਿਆਲਾ (ਸੁਸ਼ੀਲ ਜੈਨ)-ਇਥੇ ਅਮਰ ਮੁਨੀ ਜੈਨ ਮਾਡਲ ਸਕੂਲ ਪੁਰਾਣਾ ਹਾਈ ਕੋਰਟ ਮੈਦਾਨ ਵਿਖੇ ਅੱਜ ਵੱਖ-ਵੱਖ ਬੀਮਾਰੀਆਂ ਦੇ ਚੈੱਕਅਪ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਦਾ ਉਦਘਾਟਨ ਸੰਤੋਖ ਸਿੰਘ ਸੇਠ ਪ੍ਰਧਾਨ ਆਲ ਇੰਡੀਆ ਕੰਬਾਈਨ ਨਿਰਮਾਤਾ ਸੰਘ ਨੇ ਕੀਤਾ। ਲੇਡੀ ਡਾਕਟਰ ਪੂਨਮ ਸਿੰਗਲਾ (ਅੱਖਾਂ ਦੇ ਮਾਹਿਰ) ਤੇ ਡਾ. ਕੰਵਰਜੀਤ ਸਿੰਘ ਨੇ 124 ਮਰੀਜ਼ਾਂ ਦਾ ਚੈੱਕਅਪ ਕਰ ਕੇ ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ। ਇਸ ਮੌਕੇ ਮੋਹਿਤ ਸੂਦ, ਸੰਤੋਸ਼ ਕੁਮਾਰ ਕਥੂਰੀਆ, ਵਿਕਾਸ ਚੋਪਡ਼ਾ, ਜਗਤਾਰ ਸਿੰਘ ਸਾਧੋਹੇਡ਼ੀ ਡਾਇਰੈਕਟਰ ਪੀ. ਆਰ. ਟੀ. ਸੀ., ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਤੇ ਸਕੂਲ ਸਟਾਫ ਵੀ ਮੌਜੂਦ ਸੀ। ਪ੍ਰਿੰਸੀਪਲ ਕਥੂਰੀਆ ਵੱਲੋਂ ਮਰੀਜ਼ਾਂ ਲਈ ਪਾਣੀ ਤੇ ਬੈਠਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। ਡਾਕਟਰਾਂ ਦੇ ਲੇਟ ਆਉਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।