ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਸਾਰਿਆਂ ਦਾ ਮੁੱਢਲਾ ਫਰਜ਼ : ਰਾਕੇਸ਼ ਗਰਗ

Thursday, Apr 18, 2019 - 04:33 AM (IST)

ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਸਾਰਿਆਂ ਦਾ ਮੁੱਢਲਾ ਫਰਜ਼ : ਰਾਕੇਸ਼ ਗਰਗ
ਫਤਿਹਗੜ੍ਹ ਸਾਹਿਬ (ਗਰਗ)- ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਭੱਦਲਥੂਹਾ ਵਿਖੇ ਸੈਸ਼ਨ 2018-19 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਵੱਲੋਂ 8ਵੀਂ ਕਲਾਸ ਦੇ ਸਾਰੇ ਬੱਚਿਆ ਨੂੰ ਵਿਸ਼ੇਸ਼ ਤੌਰ ’ਤੇ ਜਿੱਥੇ ਸਨਮਾਨਤ ਕੀਤਾ ਗਿਆ ਉੱਥੇ ਹੀ ਬੈਸਟ ਸਟੁੂਡੈਂਟ ਵਜੋਂ ਰੋਹਿਤ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ ਗਰਗ ਨੇ ਕਿਹਾ ਕਿ ਹਰ ਮਾਪੇ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰੁਚੀ ਪਡ਼੍ਹਾਈ ਵੱਲ ਵਧਾਵੇ ਤੇ ਉਸ ਨੂੰ ਚੰਗੀ ਸਿੱਖਿਆ ਦਿਵਾਉਣ ਨੂੰ ਪਹਿਲ ਕਰੇ, ਕਿਉਂਕਿ ਇਹ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਛੋਟੇ ਬੱਚਿਆਂ ਨੇ ਹੀ ਪਡ਼੍ਹ ਲਿਖ ਕੇ ਦੇਸ਼ ਦੀ ਵਾਗਡੋਰ ਆਪਣੇ ਹੱਥ ਸੰਭਾਲਣੀ ਹੈ, ਜੇਕਰ ਇਨ੍ਹਾਂ ਨੂੰ ਚੰਗੀ ਸਿੱਖਿਆ ਮਿਲੀ ਹੋਵੇਗੀ ਤਾਂ ਇਹ ਦੇਸ਼ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾ ਸਕਣਗੇ। ਇਸ ਮੌਕੇ ਪਿੰਸੀਪਲ ਮੈਡਮ ਹਰਪ੍ਰੀਤ ਕੌਰ ਵੱਲੋਂ ਕਮੇਟੀ ਮੈਬਰਾਂ ਤੇ ਬੱਚਿਆ ਦੇ ਮਾਤਾ-ਪਿਤਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜਪਾਲ ਗਰਗ, ਮੈਨੇਜਰ ਰਾਮ ਸਰੂਪ, ਪ੍ਰਿੰਸੀਪਲ ਹਰਪ੍ਰੀਤ ਕੌਰ, ਐਡਵੋਕੇਟ ਸੁਭਾਸ਼ ਚੰਦ ਲੁਟਾਵਾ, ਅਨਿਲ ਗੋਇਲ, ਸ਼ਿਵ ਕੁਮਾਰ, ਰਾਜ ਕੁਮਾਰ ਤੇ ਬੱਚਿਆ ਦੇ ਮਾਪੇ ਹਾਜ਼ਰ ਸਨ।

Related News