ਵੱਧ ਮੁਨਾਫੇ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗੇ
Friday, Jan 24, 2025 - 06:19 PM (IST)
ਪਟਿਆਲਾ (ਬਲਜਿੰਦਰ) : ਭਾਦਸੋਂ ਰੋਡ ਵਿਖੇ ਨੌਰਥ ਐਵਨਿਊ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ ਵੱਧ ਮੁਨਾਫੇ ਦਾ ਝਾਂਸਾ ਦੇ ਕੇ ਅਣਪਛਾਤੇ ਲੋਕਾਂ ਨੇ ਠੱਗ ਲਿਆ। 15 ਲੱਖ ਰੁਪਏ ਦੀ ਠੱਗੀ ਦੇ ਸ਼ਿਕਾਰ ਹੋਏ ਨਰਪਿੰਦਰ ਸਿੰਘ ਦੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦੇ ਹੋਏ ਸਾਈਬਰ ਥਾਣਾ ਪਟਿਆਲਾ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਨਰਪਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਅਣਪਛਾਤੇ ਲੋਕਾਂ ਨੇ ਫੋਨ ਕਰਦੇ ਹੋਏ ਵੱਧ ਮੁਨਾਫੇ ਦਾ ਝਾਂਸਾ ਦੇ ਕੇ ਆਨਲਾਈਨ ਪੈਸੇ ਇਨਵੈਸਟ ਕਰਵਾਏ ਸਨ। ਬਾਅਦ ਵਿਚ ਦੋਸ਼ੀਆਂ ਨੇ ਫੋਨ ਨੰਬਰ ਬੰਦ ਕਰ ਲਏ ਅਤੇ ਨਰਪਿੰਦਰ ਸਿੰਘ ਨੇ ਪੁਲਸ ਨੂੰ ਦਰਖਾਸਤ ਦੇ ਦਿੱਤੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।