ਬੁਝ ਗਿਆ ਘਰ ਦਾ ਚਿਰਾਗ, ਭੈਣ ਦੀਆਂ ਅੱਖਾਂ ਸਾਹਮਣੇ ਮਾਸੂਮ ਭਰਾ ਨੂੰ ਨੋਚ-ਨੋਚ ਖਾ ਗਏ ਕੁੱਤੇ
Monday, Jan 20, 2025 - 03:56 AM (IST)
ਨਾਭਾ (ਖੁਰਾਣਾ)- ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਆਵਾਰਾ ਕੁੱਤਿਆਂ ਦਾ ਆਤੰਕ ਕਾਫ਼ੀ ਵਧ ਗਿਆ ਹੈ। ਆਏ ਦਿਨ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਹੀ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਪਿੰਡ ਢੀਂਗੀ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤਿਆਂ ਨੇ ਇਕ 9 ਸਾਲਾ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ।
ਮ੍ਰਿਤਕ ਸ਼ਿਵਮ ਦੇ ਪਿਤਾ ਰਾਮ ਚੰਦਰ ਨੇ ਦੱਸਿਆ ਕਿ ਸ਼ਿਵਮ ਤੇ ਉਸ ਦੀ ਭੈਣ ਖੇਤਾਂ ਵੱਲ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਆਵਾਰਾ ਕੁੱਤੇ ਪੈ ਗਏ। ਰਸਤੇ ’ਚ ਆਵਾਰਾ ਕੁੱਤਿਆਂ ਨੇ ਸ਼ਿਵਮ ਦਾ ਸਰੀਰ ਨੋਚ-ਨੋਚ ਕੇ ਖਾ ਲਿਆ। ਇਸ ਸਮੇਂ ਸ਼ਿਵਮ ਨਾਲ ਉਸ ਦੀ ਭੈਣ ਵੀ ਸੀ, ਜਿਸ ਨੇ ਭਰਾ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਉਸ ’ਤੇ ਵੀ ਹਮਲਾ ਕਰਨ ਲੱਗੇ।
ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ
ਫਿਰ ਉਸ ਨੇ ਇਕ ਔਰਤ ਨੂੰ ਬੁਲਾਇਆ। ਜਦੋਂ ਤੱਕ ਉਹ ਔਰਤ ਪਹੁੰਚ ਕੇ ਉਨ੍ਹਾਂ ਨੂੰ ਬਚਾਉਂਦੀ, ਉਦੋਂ ਤੱਕ ਸ਼ਿਵਮ ਦੀ ਮੌਤ ਹੋ ਚੁੱਕੀ ਸੀ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ 9 ਸਾਲਾ ਸ਼ਿਵਮ ਦੀ ਡੈੱਡ ਬਾਡੀ ਹੀ ਸਾਡੇ ਕੋਲ ਆਈ ਹੈ। ਉਸ ਦੇ ਸਰੀਰ ’ਤੇ ਕੁੱਤਿਆਂ ਦੇ ਕੱਟਣ ਦੇ ਕਈ ਨਿਸ਼ਾਨ ਸਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e