ਭਗਵਾਨ ਮਹਾਵੀਰ ਜੈਨ ਦਾ ਜਨਮ ਦਿਹਾਡ਼ਾ ਮਨਾਇਆ

Thursday, Apr 18, 2019 - 04:10 AM (IST)

ਭਗਵਾਨ ਮਹਾਵੀਰ ਜੈਨ ਦਾ ਜਨਮ ਦਿਹਾਡ਼ਾ ਮਨਾਇਆ
ਪਟਿਆਲਾ (ਗੁਰਪਾਲ)-ਐੱਸ. ਐੱਸ. ਜੈਨ ਸਭਾ ਬਨੂਡ਼ ’ਚ ਭਗਵਾਨ ਸਵਾਮੀ ਮਹਾਵੀਰ ਜੈਨ ਜੀ ਦਾ ਜਨਮ ਕਲਿਆਣ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਜੈਨ ਭਾਰਤੀ ਕੋਕਿਲਾ ਕੰਠੀ ਮਹਾਸਾਧਵੀ ਸ਼੍ਰੀ ਮੀਨਾ ਜੀ ਮਹਾਰਾਜ ਨੇ ਜੈਨ ਧਰਮ ਦੇ ਪੈਰੋਕਾਰਾਂ ਨੂੰ ਸਵਾਮੀ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਵਾਮੀ ਜੀ ਦੀਆਂ ਸਿੱਖਿਆਵਾਂ ਸਾਡੀਆਂ ਉੱਚ ਨੈਤਿਕ ਕਦਰਾਂ ਕੀਮਤਾਂ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹਨ, ਜੋ ਕਿ ਮੌਜੂਦਾ ਪਦਾਰਥਵਾਦੀ ਸਮਾਜ ਵਿਚ ਮਨੁੱਖਤਾ ਨੂੰ ਸਦਾਚਾਰੀ ਅਤੇ ਅਸਰਦਾਇਕ ਜੀਵਨ ਜਿਊਣ ਦਾ ਮਾਰਗ ਵਿਖਾਉਂਦੀਆਂ ਹਨ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਚਮਨ ਲਾਲ, ਖਜ਼ਾਨਚੀ ਲਲਿਤ ਜੈਨ, ਜਨਰਲ ਸਕੱਤਰ ਸੁਭਾਸ਼ ਜੈਨ, ਅਸ਼ੋਕ ਜੈਨ, ਸੋਨੂੰ ਜੈਨ, ਦੀਪੂ ਜੈਨ, ਲਲਿਤ ਜੈਨ ਤੋਂ ਇਲਾਵਾ ਜੈਨ ਭਾਈਚਾਰੇ ਦੇ ਬਹੁਤ ਸਾਰੇ ਵਸਨੀਕ ਹਾਜ਼ਰ ਸਨ । ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ।

Related News