ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ

Monday, Apr 15, 2019 - 04:04 AM (IST)

ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ
ਪਟਿਆਲਾ (ਜੈਨ)-ਏਸ਼ੀਆ ਦੀ ਦੂਜੀ ਵੱਡੀ ਦਾਣਾ ਮੰਡੀ ਵਜੋਂ ਜਾਣੀ ਜਾਂਦੀ ਨਵੀਂ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖਰੀਦ ਅੱਜ ਆਰੰਭ ਹੋ ਗਈ। ਪਨਸਪ ਇੰਸਪੈਕਟਰ ਸੁਖਚੈਨ ਸਿੰਘ ਨੇ ਰੇਟ ਲਾਇਆ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਵੇਅਰਹਾਊਸ ਨੇ ਵੀ ਸਰਕਾਰੀ ਖਰੀਦ ਕੀਤੀ। ਮਾਰਕੀਟ ਕਮੇਟੀ ਦੇ ਘੇਰੇ ਅੰਦਰ ਪੈਂਦੇ ਕਿਸੇ ਵੀ ਪੇਂਡੂ ਖਰੀਦ ਕੇਂਦਰ ਵਿਚ ਸਫਾਈ, ਲਾਈਟ ਤੇ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਗੁਪਤਾ (ਅਗੌਲ) ਨੇ ਦੱਸਿਆ ਕਿ ਇੱਥੇ ਮੰਡੀ ’ਚ ਕਿਸਾਨਾਂ ਦੀ ਫਸਲ ਤੁਰੰਤ ਖਰੀਦੀ ਜਾਵੇਗੀ। ਪੇਮੈਂਟ ਵੀ 48 ਘੰਟਿਆਂ ’ਚ ਹੋ ਜਾਵੇਗੀ। ਕਿਸੇ ਵੀ ਕਿਸਾਨ ਨੂੰ ਦਿੱਕਤ ਨਹੀਂ ਹੋਵੇਗੀ ਅਤੇ ਨਾ ਹੀ ਲਿਫਟਿੰਗ ਸਮੱਸਿਆ ਪੈਦਾ ਹੋਣ ਦਿੱਤੀ ਜਾਵੇਗੀ।

Related News