ਖੱਤਰੀ ਸਭਾ ਦੇ ਪ੍ਰੋਗਰਾਮ ’ਚ ਸਭ ਧਰਮਾਂ ਨੇ ਕੀਤੀ ਸ਼ਮੂਲੀਅਤ
Monday, Apr 15, 2019 - 04:02 AM (IST)

ਪਟਿਆਲਾ (ਜੋਸ਼ੀ, ਡਿੰਪਲ)-ਸ਼੍ਰੀ ਦੁਰਗਾ ਮੰਦਰ ਵਿਖੇ ਖੱਤਰੀ ਸਭਾ ਅਮਰਗਡ਼੍ਹ ਵੱਲੋਂ ਸਰਪ੍ਰਸਤ ਹੰਸ ਰਾਜ ਸ਼ਾਹੀ, ਕ੍ਰਿਸ਼ਨ ਕੁਮਾਰ ਕੌਂਸਲ ਪਧਾਨ, ਐਡਵੋਕੇਟ ਕ੍ਰਿਸ਼ਨ ਕੁਮਾਰ ਰਿਵਾਡ਼ੀ ਲੀਗਲ ਐਡਵਾਈਜ਼ਰ ਖੱਤਰੀ ਸਭਾ ਪੰਜਾਬ ਤੇ ਸਭਾ ਦੇ ਸਕੱਤਰ ਜਨਰਲ ਸੰਜੇ ਅਬਰੋਲ ਖੱਤਰੀ ਸਭਾ ਪੰਜਾਬ ਕੋਰ ਕਮੇਟੀ ਮੈਂਬਰ ਤੇ ਮੈਂਬਰਾਂ ਦੀ ਮਿਹਨਤ ਸਦਕਾ ਸ਼੍ਰੀ ਰਾਮਨੌਮੀ ਨੂੰ ਸਮਰਪਤ ਪ੍ਰੋਗਰਾਮ ਕਰਵਾਇਆ ਗਿਆ। ਪੰਡਤ ਵੈਦ ਕਿਸ਼ੋਰ ਅਚਾਰੀਆ ਦੁਆਰਕਾ ਵਾਲਿਆਂ ਵੱਲੋਂ ਹਵਨ ਕਰਵਾਇਆ ਗਿਆ। ਵੱਡੀ ਗਿਣਤੀ ਵਿਚ ਪੁੱਜੀਆਂ ਬੀਬੀਆਂ ਤੇ ਸਭ ਧਰਮਾਂ ਦੀਆਂ ਸੰਗਤਾਂ ਨੇ ਹਵਨ ਵਿਚ ਸਮੱਗਰੀ ਪਾਈ। ਸਭਾ ਵੱਲੋਂ ਅਖੰਡ ਸ਼੍ਰੀ ਰਾਮਾਇਣ ਜੀ ਦੇ ਭੋਗ ਪਾਏ ਗਏ। ਮੰਦਰ ਵਿਚ ਸ਼੍ਰੀ ਰਾਮ ਪਰਿਵਾਰ ਦੇ ਬਿਸਤਰ ਬਡ਼ੀ ਸ਼ੁੱਧਤਾ ਨਾਲ ਬਦਲੇ ਗਏ। ਪ੍ਰੋਗਰਾਮ ਵਿਚ ਆਗੂ ਸਰਬਜੀਤ ਸਿੰਘ ਗੋਗੀ, ਮਾ. ਬਲਬੀਰ ਚੰਦ ਸਿੰਗਲਾ, ਪੰਡਤ ਵਿਸ਼ਵਾਮਿੱਤਰ, ਕਾਂਗਰਸੀ ਆਗੂ ਪਲਵਿੰਦਰ ਸਿੰਘ ਚੰਨਾ, ਪੰਡਤ ਪ੍ਰਧਾਨ ਵਿਜੇ ਕੁਮਾਰ, ਪ੍ਰੇਮ ਚੰਦ ਕਪੂਰ, ਹਰਮਨ ਕੌਡ਼ਾ, ਹਰਸ਼ ਸਿੰਗਲਾ, ਸ਼ੁਕਲ ਚੰਦ ਸ਼ਾਹੀ, ਸਤਪਾਲ ਦੁੱਗਲ, ਪ੍ਰਦੀਪ ਤੇ ਸੰਦੀਪ ਕੌਡ਼ਾ, ਮਨਜਿੰਦਰ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ, ਸੋਸਾਇਟੀ ਪ੍ਰਧਾਨ ਜਸਵਿੰਦਰ ਦੱਦੀ, ਐੈੱਮ. ਸੀ. ਪੈਚੀ ਸਿੰਗਲਾ, ਸੋਸ਼ਲ ਆਗੂ ਤੇ ਸਭਾ ਦੇ ਅਣਥੱਕ ਪ੍ਰਮੁੱਖ ਮੈਂਬਰ ਚੀਨੂੰ ਕੌਸ਼ਲ, ਸੰਦੀਪ ਜ਼ਖ਼ਮੀ, ਰਾਜਿੰਦਰ ਜੈਦਕਾ, ਭੂਸ਼ਣ ਕੁਮਾਰ ਬੱਤਾ, ਅਮਰ ਚੰਦ ਜ਼ਖ਼ਮੀ, ਹਰੀਸ਼ ਅਬਰੋਲ ਅਤੇ ਨਵਦੀਪ ਅਬਰੋਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।