ਹਲਕਾ ਅਮਲੋਹ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਹੋਏ ਸਾਲਾਨਾ ਇਨਾਮ ਵੰਡ ਸਮਾਗਮ

Monday, Apr 01, 2019 - 04:43 AM (IST)

ਹਲਕਾ ਅਮਲੋਹ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਹੋਏ ਸਾਲਾਨਾ ਇਨਾਮ ਵੰਡ ਸਮਾਗਮ
ਫਤਿਹਗੜ੍ਹ ਸਾਹਿਬ (ਗਰਗ)- ਹਲਕਾ ਅਮਲੋਹ ਦੇ ਵੱਖ ਵੱਖ ਸਰਕਾਰੀ ਸਕੂਲਾਂ ’ਚ ਸਾਲਾਨਾ ਇਨਾਮ ਵੰਡ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪਡ਼੍ਹਾਈ ਦੇ ਖੇਤਰ ’ਚ ਅਹਿਮ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ ਤੇ ਕਈ ਸਕੂਲਾਂ ’ਚ ਬੈਗ ਵੀ ਵੰਡੇ ਗਏ। ਸਰਕਾਰੀ ਐਲੀਮੈਂਟਰੀ ਸਕੂਲ ਸੈਂਸੀ ਵਿਹਡ਼ਾ ਅਮਲੋਹ ਵਿਖੇ ਕਰਵਾਏ ਸਮਾਗਮ ’ਚ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਬੱਚਿਆਂ ਂ ਨੂੰ ਇਨਾਮ ਤਕਸੀਮ ਕੀਤੇ ਤੇ ਬਬਨਪ੍ਰੀਤ ਸਿੰਘ, ਜਸਪਾਲ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਦਿੱਤੀਆਂ ਗਈਆਂ। ਸਰਕਾਰੀ ਐਲੀਮੈਂਟਰੀ ਸਕੂਲ ਭੱਟੋਂ ਵਿਖੇ ਕਰਵਾਏ ਸਮਾਗਮ ’ਚ ਕਾਂਗਰਸੀ ਆਗੂ ਐਡਵੋਕੇਟ ਬਲਜਿੰਦਰ ਭੱਟੋ, ਇੰਸਪੈਕਟਰ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਹੀ ਲੱਲੋਂ ਖੁਰਦ ਦੇ ਪ੍ਰਾਇਮਰੀ ਤੇ ਮਿਡਲ ਸਕੂਲ ’ਚ ਸਰਪੰਚ ਰਘੁਬੀਰ ਸਿੰਘ ਲੱਲੋਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਉੱਥੇ ਹੀ ਸਰਕਾਰੀ ਐਲੀਮੈਂਟਰੀ ਸਕੂਲ ਬੀਡ਼ ਅਮਲੋਹ ਦੇ ਸਾਰੇ ਵਿਦਿਆਰਥੀਆਂ ਨੂੰ ਨਗਰ ਕੌਂਸਲ ਅਮਲੋਹ ਦੇ ਸੀਨੀ. ਮੀਤ ਪ੍ਰਧਾਨ ਬੁੱਧ ਰਾਜ ਬੈਂਸ, ਡਾ. ਸੰਜੀਵ ਕੁਮਾਰ, ਲਾਲ ਚੰਦ ਕਾਲਾ, ਸੁਖਦੇਵ ਸਿੰਘ, ਪ੍ਰਿੰਸ ਬੈਂਸ, ਅਮਨ, ਯੋਗੇਸ਼ ਬੈਂਸ, ਰਾਜੀਵ ਕੁਮਾਰ ਤੇ ਬਲਜੀਤ ਸਿੰਘ ਵੱਲੋਂ ਬੈਗ ਤਕਸੀਮ ਕੀਤੇ ਗਏ। ਸਰਕਾਰੀ ਐਲੀਮੈਂਟਰੀ ਸਕੂਲ ਸਲਾਣਾ ਦਾਰਾ ਸਿੰਘ ਵਾਲਾ ਦੇ ਸਮਾਗਮ ’ਚ ਸਰਪੰਚ ਗੁਰਪ੍ਰੀਤ ਸਿੰਘ, ਪੰਚਾਇਤ ਤੇ ਕਲੱਬ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਬੱਚਿਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਮਹਿਮਾਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਤੇ ਸਕੂਲ ਦੀਆਂ ਪ੍ਰਾਪਤੀਆ ਦੀ ਸਾਲਾਨਾ ਰਿਪੋਰਟ ਅਧਿਆਪਕ ਬੇਅੰਤ ਸਿੰਘ ਵੱਲੋਂ ਵੱਲੋਂ ਪਡ਼੍ਹੀ ਗਈ ਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਨ੍ਹਾਂ ਵੱਖ ਵੱਖ ਸਮਾਗਮਾਂ ’ਚ ਪਹੁੰਚੇ ਮਹਿਮਾਨਾਂ ਨੇ ਬੱਚਿਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਬੱਚਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀ ਪਡ਼੍ਹਾਈ ਇਸੇ ਤਰ੍ਹਾਂ ਮਨ ਲਗਾ ਕੇ ਕਰਨ ਤਾਂ ਕਿ ਅੱਗੇ ਜਾ ਕੇ ਉਹ ਆਪਣੀ ਮੰਜ਼ਿਲ ਹਾਸਲ ਕਰ ਸਕਣ। ਇਸ ਮੌਕੇ ਸ਼ਿਵ ਕੁਮਾਰ ਗੋਇਲ, ਸੋਹਣ ਲਾਲ ਅਬਰੋਲ, ਸੁਭਾਸ਼ ਚੰਦ ਜਿੰਦਲ, ਜਸਪਾਲ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ, ਮੈਡਮ ਨੰਨੂ ਗਰਗ, ਜਸਪਾਲ ਕੌਰ, ਮਨੀਸ਼ਾ ਰਾਣੀ, ਗੁਰਮੇਲ ਸਿੰਘ, ਸਲਿੰਦਰ ਸਿੰਘ, ਮਨਦੀਪ ਮਨੀ, ਰਣਜੀਤ ਸਿੰਘ, ਚੇਅਰਮੈਨ ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਨਵਜੋਤ ਕੌਰ, ਮੇਜਰ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਕੌਰ, ਰੀਤੂ ਮਲਹੋਤਰਾ, ਸੁਖਵਿੰਦਰ ਕੌਰ, ਕਰਮਜੀਤ ਕੌਰ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ ਤੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ।

Related News