ਹੈਰੀਟੇਜ ਮੇਲੇ ਦੌਰਾਨ ਡਾਕ ਵਿਭਾਗ ਨੇ ਜਾਰੀ ਕੀਤੇ ਵਿਸ਼ੇਸ਼ ਡਾਕ ਕਵਰ

02/22/2019 4:24:59 AM

ਪਟਿਆਲਾ (ਰਾਜੇਸ਼)-ਪਟਿਆਲਾ ਹੈਰੀਟੇਜ ਫੈਸਟੀਵਲ ਅਤੇ ਕਰਾਫਟ ਮੇਲੇ ਦੌਰਾਨ ਪਟਿਆਲਾ ਡਾਕ ਮੰਡਲ ਨੇ ‘ਫੁਲਕਾਰੀ’ ਅਤੇ ਓਲਡ ਮੋਤੀ ਬਾਗ਼ ਪੈਲੇਸ ਉੱਪਰ 2 ਵਿਸ਼ੇਸ਼ ਕਵਰ ਜਾਰੀ ਕੀਤੇ ਹਨ। ਕੁਮਾਰ ਅਮਿਤ ਡਿਪਟੀ ਕਮਿਸ਼ਨਰ ਨੇ ਫੁਲਕਾਰੀ ਅਤੇ ਇਸ ਵਿਰਾਸਤੀ ਤਿਉਹਾਰ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਫੁਲਕਾਰੀ ਅਤੇ ਓਲਡ ਮੋਤੀ ਬਾਗ ਪੈਲੇਸ ਉੱਪਰ ਵਿਸ਼ੇਸ਼ ਕਵਰ ਜਾਰੀ ਕਰਨ ਲਈ ਸਹਿਮਤੀ ਦਿੱਤੀ ਹੈ। ਸਾਬਕਾ ਐੈੱਮ. ਪੀ. ਅਤੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਉੁਦਘਾਟਨ ਮੌਕੇ ਕਿਲਾ ਮੁਬਾਰਕ ਵਿਖੇ ਇਹ ਵਿਸ਼ੇਸ਼ ਕਵਰ ਜਾਰੀ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਕੁਮਾਰੀ ਆਰਤੀ ਵਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਡੀ. ਪੀ. ਆਰ. ਓ. ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ ਅਤੇ ਹੋਰ ਪ੍ਰਸਿੱਧ ਹਸਤੀਆਂ ਵੀ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਾ ਦੀ ਸੀਨੀਅਰ ਸੁਪਰਡੈਂਟ ਆਫ ਪੋਸਟ ਆਰਤੀ ਵਰਮਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।

Related News