ਜਿੰਮੀ ਦੇ ਸਫਲ ਪ੍ਰੋਗਰਾਮ ਤੋਂ ਗਦਗਦ ਹੋਈ ਦਿੱਲੀ ਤੋਂ ਪਹੁੰਚੀ ਲੀਡਰਸ਼ਿਪ
Saturday, Jan 19, 2019 - 09:52 AM (IST)
ਪਟਿਆਲਾ (ਰਾਜੇਸ਼)-ਯੂਥ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਦੇ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਯੁਵਾ ਕ੍ਰਾਂਤੀ ਯਾਤਰਾ ਦੇ ਜ਼ਿਲਾ ਪਟਿਆਲਾ ਵਿਚ ਪਹੁੰਚਣ ’ਤੇ ਕੀਤੇ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ਤੋਂ ਦਿੱਲੀ ਤੋਂ ਪਹੁੰਚੀ ਆਲ ਇੰਡੀਆ ਯੂਥ ਕਾਂਗਰਸ ਦੀ ਲੀਡਰਸ਼ਿਪ ਗਦਗਦ ਹੋਈ ਦਿਖਾਈ ਦਿੱਤੀ। ਇਸ ਪ੍ਰੋਗਰਾਮ ਵਿਚ ਮਹਾਰਾਣੀ ਪ੍ਰਨੀਤ ਕੌਰ, ਵਿਧਾਇਕ ਰਾਜਿੰਦਰ ਸਿੰਘ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਅਤੇ ਵਾਈਸ-ਪ੍ਰਧਾਨ ਸ਼੍ਰੀਨਿਵਾਸਨ ਨੂੰ ਪੰਜਾਬ ਦੇ ਰਵਾਇਤੀ ਕਲਚਰ ਵਾਂਗ ਸਨਮਾਨਤ ਕੀਤਾ। ਇਹ ਯਾਤਰਾ ਦੇਸ਼ ਭਰ ਵਿਚ ਜਾ ਰਹੀ ਹੈ। ਪਟਿਆਲਾ ਵਿਚ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਅਤੇ ਸੈਂਕਡ਼ੇ ਦੀ ਗਿਣਤੀ ਵਿਚ ਯੂਥ ਵਰਕਰ ਪਹੁੰਚੇ। ਦਿੱਲੀ ਤੋਂ ਪਹੁੰਚੀ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ’ਤੇ ਧਨਵੰਤ ਸਿੰਘ ਜਿੰਮੀ ਡਕਾਲਾ ਦੀ ਪਿੱਠ ਥਾਪਡ਼ੀ। ਇਸ ਦੌਰਾਨ ਗੁਰਮੁਖ ਚਹਿਲ ਇੰਚਾਰਜ ਪਟਿਆਲਾ, ਮੋਹਿਤ ਮਹਿੰਦਰਾ, ਮੇਅਰ ਸੰਜੀਵ ਬਿੱਟੂ, ਗੁਰਦੀਪ ਸਿੰਘ ਉਂਟਸਰ, ਨਿਰਭੈ ਸਿੰਘ ਮਿਲਟੀ, ਜੱਸੀ, ਸੰਦੀਪ ਮਲਹੋਤਰਾ, ਇੰਦਰਜੀਤ ਚੀਕੂ, ਹਰਪ੍ਰੀਤ ਢਿੱਲੋਂ, ਸਤਨਾਮ ਸ਼ੁਤਰਾਣਾ, ਜੋਲੀ ਜਲਾਲਪੁਰ, ਤਾਰਾ ਦੱਤ, ਗੁਰਜੀਤ ਡੇਰਾਬਸੀ, ਗੁਨਤਾਸ ਵਡ਼ੈਚ, ਪਲਵਿੰਦਰ ਬਲਿੰਗ, ਜੱਗਾ ਪਟਵਾਰੀ, ਪ੍ਰਮੋਦ ਠੇਕੇਦਾਰ, ਪ੍ਰਦੀਪ ਸ਼ਰਮਾ, ਅਸ਼ਵਨੀ ਗੁਪਤਾ, ਜੀਵਨ ਗਰਗ, ਲੱਡੂ ਭੱਲਾ, ਸਤਵੀਰ ਢਿੱਲੋਂ ਸੱਤਾ ਤੇ ਗੌਰਵ ਸੰਧੂ ਆਦਿ ਹਾਜ਼ਰ ਸਨ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਜਿੰਮੀ ਡਕਾਲਾ ਦੀ ਅਗਵਾਈ ਹੇਠ ਯੂਥ ਕਾਂਗਰਸ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ।
