ਯੂਨੀਵਰਸਿਟੀ ਦੇ ਡਾਕਖਾਨੇ ’ਚ ‘ਮਾਈ ਸਟੈਂਪ ਇੰਡੀਆ ਪੋਸਟ’ ਦੀਆਂ ਸੇਵਾਵਾਂ ਸ਼ੁਰੂ

Saturday, Jan 19, 2019 - 09:50 AM (IST)

ਯੂਨੀਵਰਸਿਟੀ ਦੇ ਡਾਕਖਾਨੇ ’ਚ ‘ਮਾਈ ਸਟੈਂਪ ਇੰਡੀਆ ਪੋਸਟ’ ਦੀਆਂ ਸੇਵਾਵਾਂ ਸ਼ੁਰੂ
ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ ਵਿਖੇ ਸਥਿਤ ਡਾਕਖਾਨੇ ਵਿਚ ‘ਮਾਈ ਸਟੈਂਪ ਇੰਡੀਆ ਪੋਸਟ’ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮਕਸਦ ਲਈ ਸਥਾਪਤ ਕਾਊਂਟਰ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਭਾਰਤੀ ਡਾਕ ਸੇਵਾ ਵਿਭਾਗ ਤੋਂ ਸੀਨੀਅਰ ਸੁਪਰਡੈਂਟ ਡਾਕਘਰ ਮਿਸ ਆਰਤੀ ਵਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਆਰਤੀ ਵਰਮਾ ਨੇ ਦੱਸਿਆ ਕਿ ਇਸ ਯੋਜਨਾ ਰਾਹੀਂ ਕੋਈ ਵੀ ਵਿਅਕਤੀ ਆਪਣੀ ਤਸਵੀਰ ਵਾਲੀਆਂ ਡਾਕ ਟਿਕਟਾਂ ਤਿਆਰ ਕਰਵਾ ਸਕਦਾ ਹੈ। ਇਸ ਨੂੰ ਆਮ ਡਾਕ ਟਿਕਟਾਂ ਵਾਂਗ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਚਿੱਠੀ ਪੱਤਰ ਆਦਿ ਭੇਜਣ ਲਈ ਵਰਤਿਆ ਜਾ ਸਕਦਾ ਹੈ। ਆਪਣੇ ਉਦਘਾਟਨੀ ਸ਼ਬਦਾਂ ਦੌਰਾਨ ਡਾ. ਘੁੰਮਣ ਨੇ ਕਿਹਾ ਕਿ ਡਾਕਖਾਨਿਆਂ ਨੇ ਆਪਣੀਆਂ ਰਵਾਇਤੀ ਸੇਵਾਵਾਂ ਦੇ ਰੂਪ ਵਿਚ ਇਕ ਵਿਸ਼ੇਸ਼ ਵਿਰਸਾ ਹਾਲੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇੰਝ ਆਮ ਲੋਕਾਂ ਲਈ ਆਪਣੀਆਂ ਤਸਵੀਰਾਂ ਵਾਲੀਆਂ ਡਾਕ ਟਿਕਟਾਂ ਜਾਰੀ ਕਰਨ ਦੀ ਨਵੀਂ ਸੇਵਾ ਹਰ ਭਾਰਤੀ ਨਾਗਰਿਕ ਦੇ ਮਨ ਵਿਚ ਬਰਾਬਰੀ ਦਾ ਭਾਵ ਜਗਾਏਗੀ।

Related News