ਮਤਰੇਏ ਪਿਤਾ ਦੀ ਘਟੀਆ ਕਰਤੂਤ, ਧੀ ਨਾਲ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼

Tuesday, May 21, 2019 - 01:08 PM (IST)

ਮਤਰੇਏ ਪਿਤਾ ਦੀ ਘਟੀਆ ਕਰਤੂਤ, ਧੀ ਨਾਲ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼

ਸਮਾਣਾ (ਦਰਦ) : ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਇਕ ਘਟਨਾ ਵਿਚ ਮਤਰੇਏ ਪਿਤਾ ਵੱਲੋਂ ਆਪਣੀ 13 ਸਾਲਾ ਨਾਬਾਲਗ ਬੇਟੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਘਰ 'ਚ ਪਈ ਚੂਹੇ ਮਾਰਨ ਵਾਲੀ ਦਵਾਈ ਨਿਗਲ ਕੇ ਆਪਣੇ ਬਚਾਅ ਦਾ ਰਸਤਾ ਅਪਣਾਇਆ। ਲੜਕੀ ਦੀ ਹਾਲਤ ਵਿਗੜਣ 'ਤੇ ਉਸ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਡਾਕਟਰਾਂ ਨੇ ਉਸ  ਨੂੰ ਪਟਿਆਲਾ ਰੈਫਰ ਕਰ ਦਿੱਤਾ। ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਸੈਕਸ਼ਨ-4, ਪੋਕਸੋ ਐਕਟ ਦੀਆਂ ਧਾਰਾਵਾਂ ਸਹਿਤ ਹੋਰ ਧਾਰਾਵਾਂ ਤਹਿਤ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਸਿਟੀ ਪੁਲਸ ਸਮਾਣਾ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੀੜਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ 7 ਸਾਲ ਪਹਿਲਾਂ ਉਸ ਦੀ ਮਾਤਾ ਦਾ ਦੂਜਾ ਵਿਆਹ ਸਮਾਣਾ ਦੇ ਕਮਲ ਕੁਮਾਰ ਨਾਲ ਹੋਇਆ ਸੀ ਅਤੇ ਉਹ ਉਦੋਂ ਤੋਂ ਇਕੱਠੇ ਰਹਿ ਰਹੇ ਸਨ। ਕੁਝ ਸਮੇਂ ਤੋਂ ਉਸ ਦਾ ਮਤਰੇਆ ਪਿਤਾ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਕਿਸੇ ਨੂੰ ਦੱਸਣ ਤੋਂ ਧਮਕਾਉਂਦਾ ਸੀ। ਬੀਤੀ 17 ਮਈ ਦੀ ਸ਼ਾਮ ਕਰੀਬ 6 ਵਜੇ ਜਦੋਂ ਉਸ ਦੀ ਮਾਤਾ ਸਫਾਈ ਅਤੇ ਹੋਰ ਮਜ਼ਦੂਰੀ ਕੰਮਾਂ ਲਈ ਗਈ ਹੋਈ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਇਕੱਲੇ ਵੇਖ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ। ਇਸ ਤੋਂ ਸਹਿਮ ਕੇ ਆਪਣੇ ਬਚਾਅ ਲਈ ਉਸ ਨੇ ਘਰ ਵਿਚ ਪਈ ਚੂਹੇ ਮਾਰਨ ਵਾਲੀ ਦਵਾਈ ਨਿਗਲ ਲਈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਧਾਰਾ 376, 511, 354, 506 ਆਈ. ਪੀ. ਸੀ. ਸੈਕਸ਼ਨ-4 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੈਜਿਸਟਰੇਟ ਕੋਲ ਪੀੜਤਾ ਦੇ ਬਿਆਨ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਦੋਸ਼ੀ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਹੈ।


author

cherry

Content Editor

Related News