ਪਰਨੀਤ ਕੌਰ ਅਤੇ ਹੈਰੀਮਾਨ ਨੇ ਹਾਦਸੇ ਦੇ ਸ਼ਿਕਾਰ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਨਵਾਂ ਟ੍ਰੈਕਟਰ

Saturday, Jan 09, 2021 - 09:05 AM (IST)

ਪਰਨੀਤ ਕੌਰ ਅਤੇ ਹੈਰੀਮਾਨ ਨੇ ਹਾਦਸੇ ਦੇ ਸ਼ਿਕਾਰ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਨਵਾਂ ਟ੍ਰੈਕਟਰ

ਪਟਿਆਲਾ/ਸਨੌਰ(ਮਨਦੀਪ ਜੋਸਨ, ਰਾਜੇਸ਼ ਪੰਜੌਲਾ, ਨਰਿੰਦਰ, ਭੁਪਿੰਦਰ, ਪੁਰੀ, ਨੌਗਾਵਾਂ)- ਸੰਸਦ ਮੈਂਬਰ ਪਰਨੀਤ ਕੌਰ ਅਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਪਿੰਡ ਸਫੇੜਾ ਦੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਨਵਾਂ ਟ੍ਰੈਕਟਰ ਅਤੇ ਹਾਦਸੇ ’ਚ ਜਖ਼ਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਟਰਾਲੀ ਮੁਹੱਈਆ ਕਰਵਾਈ ਗਈ ਹੈ। ਹਲਕੇ ਸਨੌਰ ਦਾ ਇਹ ਕਿਸਾਨ ਲਾਭ ਸਿੰਘ ਦਿੱਲੀ ਧਰਨੇ ਤੋਂ ਆਉਂਦੇ ਹੋਏ ਹਾਦਸੇ ’ਚ ਜਾਨ ਗਵਾ ਬੈਠਾ ਸੀ।

ਇਹ ਵੀ ਪੜ੍ਹੋ : ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਮਹਾਰਾਣੀ ਪ੍ਰਨੀਤ ਕੌਰ ਅਤੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਇਸ ਮੌਕੇ ਸਨੌਰ ਹਲਕੇ ਦੇ ਪਿੰਡ ਪ੍ਰਤਾਪਗੜ੍ਹ (ਤਾਰਾ ਚੰਦ) ਦੇ ਬੀਤੇ ਦਿਨੀਂ ਫ਼ੌਤ ਹੋਏ ਕਿਸਾਨ ਜਗੀਰ ਸਿੰਘ ਦੀ ਸੁਪਤਨੀ ਸੁਰਿੰਦਰ ਕੌਰ ਤੇ ਪੁੱਤਰ ਜਸਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਮਹਿਮਦਪੁਰ ਜੱਟਾਂ ਦੇ ਕਿਸਾਨ, ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਵੀ ਮਿਲ ਕੇ ਅਫ਼ਸੋਸ ਪ੍ਰਗਟਾਉਂਦਿਆਂ ਹਮਦਰਦੀ ਜਤਾਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ


author

Baljeet Kaur

Content Editor

Related News