ਪਟਿਆਲਾ ਪੁਲਸ ਵਲੋਂ ਆਨਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

Saturday, May 16, 2020 - 02:48 PM (IST)

ਨਾਭਾ (ਬ੍ਰਿਜ ਖੁਰਾਣਾ): ਦੇਸ਼ ਭਰ 'ਚ ਜਿੱਥੇ ਲਾਕਡਾਉਨ ਹੈ ਉੱਥੇ ਹੀ ਪੰਜਾਬ 'ਚ ਕਰਫਿਊ ਲਗਾਤਾਰ ਜਾਰੀ ਹੈ ਪਰ ਕਰਫ਼ਿਊ ਦੇ ਦੌਰਾਨ ਸ਼ਾਤਿਰ ਅਨਸਰਾਂ ਵਲੋਂ ਬੈਂਕਾਂ 'ਚੋਂ ਆਨਲਾਈਨ ਪੈਸੇ ਕਢਵਾ ਕੇ ਐਸ਼ ਪ੍ਰਸਤੀ 'ਚ ਉਡਾ ਦਿੰਦੇ ਸਨ। ਆਨਲਾਈਨ ਬੈਂਕਾਂ 'ਚੋਂ ਕਢਵਾਉਣ ਵਾਲੇ ਸਾਜ਼ਿਸ਼ਕਰਤਾ ਨਾਭਾ ਬਲਾਕ ਦੇ ਪਿੰਡ ਅਜਨੌਦਾ ਦਾ ਰਹਿਣ ਵਾਲਾ ਹਰਮਨ ਸਿੰਘ ਅਤੇ ਦੂਜਾ ਸਾਥੀ ਜਸਪ੍ਰੀਤ ਸਿੰਘ ਵਾਸੀ ਲੁਧਿਆਣਾ ਦਾ ਰਹਿਣ ਵਾਲਾ ਹੈ। ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਦੋਸ਼ੀ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ। ਦੋਸ਼ੀਆਂ ਨੇ ਇਹ ਪੈਸੇ ਸ਼ਿਕਾਇਤਕਰਤਾ ਜਸ਼ਨਪ੍ਰੀਤ ਕੌਰ ਵਾਸੀ ਰੁੜਕੀ ਓਰੀਅਟਲ ਬੈਂਕ ਬਰਾਂਚ ਘਨੌਰ ਦੇ ਖਾਤੇ 'ਚੋਂ 7 ਲੱਖ ਦੇ 50 ਹਜ਼ਾਰ ਰੁਪਏ ਗਾਇਬ ਕਰ ਦਿੱਤੇ ਸੀ।

ਉਸ ਤੋਂ ਬਾਅਦ ਪਟਿਆਲਾ ਦੀ ਸਾਈਬਰ ਕ੍ਰਾਈਮ ਟੀਮ ਵਲੋਂ ਠੱਗੀ ਮਾਰਨ ਵਾਲੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਚੋਂ ਇਕ ਲੜਕਾ ਨਾਬਾਲਗ ਵੀ ਹੈ, ਇਸ ਸਬੰਧ 'ਚ ਨਾਭਾ ਦੇ ਡੀ.ਐੱਸ.ਪੀ. ਵਰਿੰਦਰਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੱਤੀ।ਨੌਜਵਾਨ ਪੀੜੀ ਐਸ਼ਪ੍ਰਸਤੀ ਲਈ ਆਨਲਾਈਨ ਬੈਂਕਾਂ 'ਚੋਂ ਪੈਸੇ ਉਡਾਉਣ 'ਚ ਲੱਗੀ ਹੋਈ ਹੈ। ਜਿੱਥੇ ਬੀਤੇ ਦਿਨ ਪਹਿਲਾਂ ਪੀੜਤ ਜਸ਼ਨਪ੍ਰੀਤ ਕੌਰ ਨੇ ਇਕ ਦਰਖਾਸਤ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੂੰ ਦਿੱਤੀ ਕਿ ਉਸਦੇ ਅਕਾਊਂਟ 'ਚੋਂ ਕਰੀਬ 7 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਨਿਕਲ ਗਈ ਹੈ ਅਤੇ ਇਹ ਮਾਮਲਾ ਐੱਸ.ਐੱਸ.ਪੀ. ਪਟਿਆਲਾ ਵਲੋਂ ਸਾਈਬਰ ਕ੍ਰਾਈਮ ਨੂੰ ਸੌਂਪ ਦਿੱਤਾ ਅਤੇ ਦੋ ਦਿਨਾਂ 'ਚ ਹੀ ਸਾਈਬਰ ਕ੍ਰਾਈਮ ਦੀ ਟੀਮ ਅਤੇ ਨਾਭਾ ਪੁਲਸ ਨੇ ਸਖਤ ਮਿਹਨਤ ਕਰਦਿਆਂ 7 ਲੱਖ 50 ਹਜ਼ਾਰ ਦੀ ਟਰਾਂਸਜੈਕਸ਼ਨ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਸ 'ਚ ਇੱਕ ਲੜਕਾ ਨਾਬਾਲਗ ਵੀ ਹੈ। ਇਹ ਸਾਰੇ ਜਾਣੇ ਐਸ਼ ਪ੍ਰਸਤੀ ਦੇ ਕਾਰਨ ਇਨ੍ਹਾਂ ਵਲੋਂ ਇਹ ਧੰਦਾ ਅਪਣਾਇਆ ਗਿਆ।

PunjabKesari

ਇਸ ਮੌਕੇ ਤੇ ਨਾਭਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਥਿੰਦ ਨੇ ਕਿਹਾ ਕਿ ਇਹ ਦਰਖਾਸਤ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਕੋਲ ਆਈ ਸੀ ਅਤੇ ਉਨ੍ਹਾਂ ਵਲੋਂ ਇਹ ਦਰਖਾਸਤ ਸਾਈਬਰ ਸੈੱਲ ਪਟਿਆਲਾ ਦੀ ਇੰਚਾਰਜ ਤਰਨਦੀਪ ਨੂੰ ਸੌਂਪੀ ਗਈ ਸੀ ਅਤੇ ਉਨ੍ਹਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਅਤੇ ਨਾਭਾ ਪੁਲਸ ਵੱਲੋਂ ਵੀ ਪੜਤਾਲ ਕੀਤੀ ਗਈ ਅਤੇ ਨਾਭਾ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਵਿੱਚ ਇੱਕ ਨਾਬਾਲਗ ਲੜਕਾ ਵੀ ਹੈ। ਇਹ ਸਾਰੇ ਐਸ਼ ਪ੍ਰਸਤੀ ਕਰਨ ਦੇ ਤਹਿਤ ਇਹ ਧੰਦਾ ਕਰਦੇ ਸੀ ਅਤੇ ਆਨਲਾਈਨ ਟਰਾਂਸਜੈਕਸ਼ਨ ਕਰਕੇ ਵੱਡੀਆਂ ਠੱਗੀਆਂ ਮਾਰਦੇ ਸਨ ਅਤੇ ਜਾਂਚ ਉਪਰੰਤ ਸਾਫ ਹੋ ਪਾਏਗਾ ਕਿ ਇਨ੍ਹਾਂ ਵੱਲੋਂ ਹੋਰ ਕਿਹੜੀਆਂ ਕਿਹੜੀਆਂ ਠੱਗੀਆਂ ਮਾਰੀਆਂ ਹਨ। ਇਸ ਮੌਕੇ ਤੇ ਸਾਈਬਰ ਸੈੱਲ ਪਟਿਆਲਾ ਦੀ ਇੰਚਾਰਜ ਤਰਨਦੀਪ ਨੇ ਕਿਹਾ ਕਿ ਇਹ ਜੋ ਕੇਸ ਹੈ ਅਸੀਂ ਦੋ ਦਿਨਾਂ ਵਿੱਚ ਟਰੇਸ ਕੀਤਾ ਹੈ ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣਾ ਪਰਸਨਲ ਅਕਾਊਂਟ ਨੰਬਰ ਕਿਸੇ ਵਿਅਕਤੀ ਨਾਲ ਸ਼ੇਅਰ ਨਾ ਕਰਨ ਅਤੇ ਜੇਕਰ ਸ਼ੇਅਰ ਕਰਦੇ ਹਨ ਤਾਂ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਹੀ ਭੁਗਤਣਾ ਪੈਂਦਾ ਹੈ ਅਤੇ ਜਿਸ ਦੀ ਇਕ ਤਾਜਾ ਮਿਸਾਲ ਹੈ।


Shyna

Content Editor

Related News