ਓਮੈਕਸ ਮਾਲ ''ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

Monday, Apr 15, 2019 - 10:58 AM (IST)

ਓਮੈਕਸ ਮਾਲ ''ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

ਪਟਿਆਲਾ (ਬਲਜਿੰਦਰ, ਇੰਦਰਜੀਤ) : ਪੁਲਸ ਵਲੋਂ ਓਮੈਕਸ ਮਾਲ 'ਚ ਮਸਾਜ ਸੈਂਟਰ ਦੀ ਆੜ 'ਚ ਚਲਾਏ ਜਾ ਰਹੇ ਚਕਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਇੰਸ. ਸੁਖਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਰੇਡ 'ਚ ਪੁਲਸ ਨੇ ਮੌਕੇ 'ਤੇ 5 ਕੁੜੀਆਂ ਅਤੇ ਇਕ ਮੁੰਡੇ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਮਸਾਜ ਸੈਟਰ ਦੇ ਮਾਲਕ ਜੋਗਿੰਦਰ ਸਿੰਘ ਅਤੇ ਮੈਨੇਜਰ ਅਮਿਤ ਕੁਮਾਰ ਵਾਸੀ ਪਾਣੀਪਤ (ਹਰਿਆਣਾ) ਖਿਲਾਫ ਕੇਸ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਪੁਲਸ ਨੂੰ ਕੁਝ ਵੀਡੀਓ ਫੁਟੇਜ ਅਤੇ ਆਡੀਓਜ਼ ਮਿਲੀਆਂ ਸਨ। ਮਾਮਲੇ ਵਿਚ ਕਾਫੀ ਕੁਝ ਸਪੱਸ਼ਟ ਹੋ ਚੁੱਕਾ ਸੀ ਕਿ ਇੱਥੇ ਮਸਾਜ ਸੈਂਟਰ ਦੀ ਆੜ ਹੇਠ ਚਕਲਾ ਚਲਾਇਆ ਜਾ ਰਿਹਾ ਹੈ। ਪੁਲਸ ਨੇ ਜਦੋਂ ਰੇਡ ਕੀਤੀ ਤਾਂ ਉਥੋਂ 5 ਕੁੜੀਆਂ ਅਤੇ 1 ਮੁੰਡੇ ਨੂੰ ਮੌਕੇ 'ਤੇ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਕੁਝ ਥਾਵਾਂ ਦੀਆਂ ਵੀਡੀਓ ਫੁਟੇਜ ਵੀ ਆਪਣੇ ਕਬਜ਼ੇ 'ਚ ਲਈਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਕ ਕੰਮਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।


author

Baljeet Kaur

Content Editor

Related News