ਪਟਿਆਲਾ ਦੇ ਕਿਸਾਨ ਦੀ ਸਿੰਘੂ ਬਾਰਡਰ ’ਤੇ ਹੋਈ ਮੌਤ, ਆਇਆ ਕੋਰੋਨਾ ਪਾਜ਼ੇਟਿਵ

Thursday, May 20, 2021 - 06:10 PM (IST)

ਪਟਿਆਲਾ ਦੇ ਕਿਸਾਨ ਦੀ ਸਿੰਘੂ ਬਾਰਡਰ ’ਤੇ ਹੋਈ ਮੌਤ, ਆਇਆ ਕੋਰੋਨਾ ਪਾਜ਼ੇਟਿਵ

ਪਟਿਆਲਾ (ਪਰਮੀਤ): ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੰਕਰਪੁਰ ਦੇ 50 ਸਾਲਾ ਕਿਸਾਨ ਬਲਬੀਰ ਸਿੰਘ ਦੀ ਸਿੰਘੂ ਬਾਰਡਰ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਮੌਤ ਤੇ ਕੋਰੋਨਾ ਪਾਜ਼ੀਟਿਵ ਆਉਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਮ੍ਰਿਤਕ ਦੇਹ ਮੰਗਵਾ ਕੇ ਕੱਲ੍ਹ ਸ਼ਾਮੀ ਸਸਕਾਰ ਕਰ ਦਿੱਤਾ ਗਿਆ ਹੈ।

ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ

 ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੰਟੈਕਟ ਟ੍ਰੇਸਿੰਗ ਕੀਤੀ ਜਾ ਰਹੀ ਹੈ।  ਦੱਸਣਯੋਗ ਹੈ ਕਿ ਬਲਬੀਰ ਸਿੰਘ ਨੂੰ ਸੋਨੀਪਤ ਦੇ ਹਸਪਤਾਲ ਵਿਚ ਲਿਆਂਦਾ ਗਿਆ ਸੀ।  ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਉੱਥੇ ਹੀ ਇਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। 

ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ


author

Shyna

Content Editor

Related News