ਪਟਿਆਲਾ : ਦੋਹਰੇ ਕਤਲ ਕਾਂਡ ਦੀ ਸੁਲਝੀ ਗੁੱਥੀ, ਪਿਓ-ਪੁੱਤ ਗ੍ਰਿਫਤਾਰ

Thursday, Feb 27, 2020 - 03:07 PM (IST)

ਪਟਿਆਲਾ : ਦੋਹਰੇ ਕਤਲ ਕਾਂਡ ਦੀ ਸੁਲਝੀ ਗੁੱਥੀ, ਪਿਓ-ਪੁੱਤ ਗ੍ਰਿਫਤਾਰ

ਪਟਿਆਲਾ (ਇੰਦਰਜੀਤ) : ਪਟਿਆਲਾ 'ਚ ਦੋਹਰੇ ਕਤਲ ਕਾਂਡ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅ ਐੱਸ.ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਨਰਾਜ ਸਿੰਘ (20) ਅਤੇ ਉਸ ਦੇ ਪਿਤਾ ਅਮਦੀਪ ਸਿੰਘ ਵਜੋਂ ਹੋਈ ਹੈ।

ਇਥੇ ਦੱਸ ਦੇਈਏ ਕਿ 19 ਫਰਵਰੀ ਨੂੰ ਪਟਿਆਲ 'ਚ ਫਾਟਕ ਨੇੜੇ ਢਾਬੇ 'ਤੇ ਹਾਕੀ ਖਿਡਾਰੀ ਤੇ ਉਸ ਦੇ ਦੋਸਤ ਦਾ ਝਗੜੇ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਅਮਰੀਕ ਸਿੰਘ ਨੈਸ਼ਨਲ ਹਾਕੀ ਖਿਡਾਰੀ ਸੀ ਅਤੇ ਸਿਮਰਨਜੀਤ ਸਿੰਘ ਬਿਜਲੀ ਬੋਰਡ 'ਚ ਕਰਮਚਾਰੀ ਸੀ।


author

Baljeet Kaur

Content Editor

Related News