ਮੋਦੀ ਦੀ ਇਤਿਹਾਸਕ ਜਿੱਤ ''ਤੇ ਪਟਿਆਲਾ ''ਚ ਭਾਜਪਾਈਆਂ ਨੇ ਮਨਾਈ ਦੀਵਾਲੀ

05/24/2019 12:55:53 PM

ਪਟਿਆਲਾ (ਰਾਜੇਸ਼)—ਪਟਿਆਲਾ ਲੋਕ ਸਭਾ ਸੀਟ ਤੋਂ ਬੇਸ਼ੱਕ ਅਕਾਲੀ-ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ ਅਤੇ ਪੰਜਾਬ ਵਿਚ ਵੀ ਇਕ ਤਰ੍ਹਾਂ ਨਾਲ ਅਕਾਲੀ-ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰ ਦੇਸ਼ ਵਿਚ ਮੋਦੀ ਦੀ ਬੰਪਰ ਜਿੱਤ 'ਤੇ ਭਾਜਪਾਈਆਂ ਨੇ ਸ਼ਹਿਰ ਵਿਚ ਦੀਵਾਲੀ ਵਰਗਾ ਮਾਹੌਲ ਬਣਾ ਦਿੱਤਾ। ਭਾਜਪਾ ਵਰਕਰਾਂ ਨੇ ਪਟਾਕੇ ਚਲਾਏ ਅਤੇ ਢੋਲ-ਢਮੱਕੇ ਵਜਾਏ। ਪੰਜਾਬ ਭਾਜਪਾ ਟਰੇਡ ਸੈੱਲ ਦੇ ਸੂਬਾ ਪ੍ਰਧਾਨ ਭੂਪੇਸ਼ ਅਗਰਵਾਲ ਨੇ ਮੋਤੀ ਮਹਿਲ ਦੇ ਬਿਲਕੁਲ ਸਾਹਮਣੇ ਜਿੱਤ ਦੇ ਜਸ਼ਨ ਮਨਾਏ ਅਤੇ ਢੋਲ ਵਜਾ ਕੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਭੂਪੇਸ਼ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਹਿੰਦੁਸਤਾਨ ਦੀ ਜਿੱਤ ਹੈ। ਮੋਦੀ ਦੀ ਅਗਵਾਈ ਹੇਠ ਹਿੰਦੁਸਤਾਨ ਵਿਸ਼ਵ ਸ਼ਕਤੀ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੇ ਮੋਦੀ ਨੂੰ ਪਲਕਾਂ 'ਤੇ ਬਿਠਾਇਆ ਹੈ। ਸਮੁੱਚੇ ਹਿੰਦੁਸਤਾਨ 'ਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਭੁਪੇਸ਼ ਅਗਰਵਾਲ ਦੇ ਨਾਲ ਯੁਵਾ ਮੋਰਚਾ ਦੇ ਪ੍ਰਧਾਨ ਵਿਕਾਸ ਸਿੰਗਲਾ, ਵਰਿੰਦਰ ਖੰਨਾ, ਰਮਨ ਸ਼ਰਮਾ, ਤ੍ਰਿਭੁਵਨ ਗੁਪਤਾ, ਸਾਹਿਲ ਅਗਰਵਾਲ, ਮੋਨੂੰ, ਸੁਨੀਲ ਅਗਰਵਾਲ, ਆਈ. ਟੀ. ਸੈੱਲ ਦੇ ਨੀਰਜ ਸ਼ਰਮਾ, ਸੁਰਿੰਦਰ ਖੰਡੋਲੀ, ਪੰਕਜ ਜੈਨ, ਗੌਰਵ ਜੁਨੇਜਾ, ਕਪਿਲ, ਗੁਰਜੋਤ ਗੋਲਡੀ ਅਤੇ ਉਮੇਸ਼ ਠਾਕੁਰ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

ਇਸੇ ਤਰ੍ਹਾਂ ਸੀਨੀਅਰ ਭਾਜਪਾ ਆਗੂ ਆਸ਼ੂਤੋਸ਼ ਗੌਤਮ ਦੀ ਅਗਵਾਈ ਹੇਠ ਆਰੀਆ ਸਮਾਜ ਇਲਾਕੇ ਵਿਚ ਜਸ਼ਨ ਮਨਾਏ ਗਏ। ਇਥੇ ਵਰਕਰਾਂ ਨੇ ਗੁਲਾਲ ਖੇਡਿਆ ਅਤੇ ਪਟਾਕੇ ਚਲਾਏ। ਆਸ਼ੂਤੋਸ਼ ਗੌਤਮ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਐਗਜ਼ਿਟ ਪੋਲ ਨੂੰ ਫੇਲ ਕਰਦੇ ਹੋਏ ਮੋਦੀ ਨੂੰ ਇਤਿਹਾਸਕ ਜਿੱਤ ਦਿਵਾਈ ਹੈ। ਇਹ ਜਿੱਤ ਦੇਸ਼ ਦੀ ਜਿੱਤ ਹੈ। ਹਿੰਦੁਸਤਾਨ ਦੇ ਬਿਹਤਰੀਨ ਭਵਿੱਖ ਲਈ ਲੋਕਾਂ ਨੇ ਮੋਦੀ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਚੋਣ ਦੌਰਾਨ ਲੋਕਾਂ ਨੇ ਜਾਤ-ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਦੇਸ਼ ਦੀ ਮਜ਼ਬੂਤੀ ਲਈ ਨਰਿੰਦਰ ਮੋਦੀ ਨੂੰ ਵੋਟ ਦਿੱਤੀ ਹੈ।


Shyna

Content Editor

Related News