ਵਿਦੇਸ਼ਾਂ ''ਚ ਫਸੇ ਪਟਿਆਲਾ ਜ਼ਿਲੇ ਦੇ ਵਸਨੀਕ ਭਾਰਤ ਪਰਤਣ ਲਈ ਇਸ ਨੰਬਰ ''ਤੇ ਕਰਨ ਸੰਪਰਕ

Sunday, Apr 26, 2020 - 06:14 PM (IST)

ਵਿਦੇਸ਼ਾਂ ''ਚ ਫਸੇ ਪਟਿਆਲਾ ਜ਼ਿਲੇ ਦੇ ਵਸਨੀਕ ਭਾਰਤ ਪਰਤਣ ਲਈ ਇਸ ਨੰਬਰ ''ਤੇ ਕਰਨ ਸੰਪਰਕ

ਪਟਿਆਲਾ (ਜਗਬਾਣੀ ਟੀਮ): ਵਿਦੇਸ਼ਾਂ 'ਚ ਗਏ ਪਟਿਆਲਾ ਜ਼ਿਲੇ ਨਾਲ ਸਬੰਧਤ ਵਸਨੀਕ, ਜਿਨ੍ਹਾਂ 'ਚ ਵੱਡੀ ਗਿਣਤੀ ਆਪਣੇ ਕੰਮਾਂ-ਕਾਰਾਂ ਲਈ ਵਿਦੇਸ਼ ਗਏ ਹਨ, ਸਮੇਤ ਵੱਖ-ਵੱਖ ਦੇਸ਼ਾਂ 'ਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਵਿਦਿਆਰਥੀ ਜੇਕਰ ਕੋਰੋਨਾ ਵਾਇਰਸ ਦੀ ਸੰਸਾਰ-ਵਿਆਪੀ ਮਹਾਮਾਰੀ ਦੇ ਮੱਦੇਨਜ਼ਰ ਹਵਾਈ ਉਡਾਣਾ ਬੰਦ ਹੋਣ ਕਰ ਕੇ ਵਿਦੇਸ਼ਾਂ 'ਚ ਫਸ ਗਏ ਹਨ ਅਤੇ ਹੁਣ ਵਾਪਸ ਪਟਿਆਲਾ ਜ਼ਿਲੇ 'ਚ ਸਥਿਤ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ ਤਾਂ ਉਹ ਪਟਿਆਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਫੋਨ ਨੰਬਰ 0175-2350550 'ਤੇ ਸੰਪਰਕ ਕਰਨ।ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਨਾਗਰਿਕਾਂ ਅਤੇ ਵਿਦਿਆਰਥੀਆਂ ਦੇ ਅੰਕੜੇ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ, ਜਿਹੜੇ ਕਿ ਇਸ ਸੰਕਟ ਦੇ ਸਮੇਂ ਘਰ ਵਾਪਸੀ ਕਰਨਾ ਚਾਹੁੰਦੇ ਹਨ ਪਰ 'ਕੋਰੋਨਾ' ਕਰ ਕੇ ਹਵਾਈ ਉਡਾਣਾਂ 'ਤੇ ਲੱਗੀ ਪਾਬੰਦੀ ਕਾਰਣ ਆਪਣੇ ਘਰ ਨਹੀਂ ਪਰਤ ਸਕੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰਨ ਸਬੰਧੀ ਜਾਰੀ ਕੀਤੀ ਇਹ ਐਡਵਾਇਜ਼ਰੀ

ਕੁਮਾਰ ਅਮਿਤ ਨੇ ਦੱਸਿਆ ਕਿ ਇਸ ਜਾਣਕਾਰੀ 'ਚ ਭਾਰਤ ਵਾਪਸ ਪਰਤਣ ਦੇ ਚਾਹਵਾਨਾਂ ਦਾ ਨਾਂ, ਪਿਤਾ ਦਾ ਨਾਂ, ਮੌਜੂਦਾ ਸਮੇਂ ਚੱਲ ਰਿਹਾ ਫੋਨ ਨੰਬਰ, ਵਿਦੇਸ਼ 'ਚ ਜਿੱਥੇ ਹੁਣ ਉਹ ਰਹਿ ਰਿਹਾ ਹੋਵੇ ਦਾ ਪੂਰਾ ਪਤਾ, ਪਾਸਪੋਰਟ ਨੰਬਰ, ਪਰਿਵਾਰਾਂ ਦੀ ਸੂਰਤ 'ਚ ਜੇ ਕੋਈ ਹੋਰ ਵਿਅਕਤੀ ਵਾਪਸ ਨਾਲ ਆਉਣਾ ਚਾਹੁੰਦਾ ਹੋਵੇ ਅਤੇ ਪੰਜਾਬ ਦਾ ਨੇੜਲਾ ਹਵਾਈ ਅੱਡਾ, ਇਸ ਬਾਰੇ ਪੂਰੀ ਜਾਣਕਾਰੀ ਕੰਟਰੋਲ ਰੂਮ ਨੰਬਰ 'ਤੇ ਦਿੱਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ ਪੰਜਾਬ


author

Shyna

Content Editor

Related News