24 ਘੰਟੇ ਬਿਨਾਂ ਰੁਕੇ 173 ਕਿਮੀ ਤੱਕ ਦੌੜੇ ਪਟਿਆਲਾ ਦੇ ਬਲਰਾਜ
Friday, Mar 15, 2019 - 02:04 PM (IST)
ਪਟਿਆਲਾ—ਪਟਿਆਲਾ ਦੇ ਬਲਰਾਜ ਕੌਸ਼ਿਕ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ 24 ਘੰਟੇ ਬਿਨਾਂ ਰੁਕੇ 173 ਕਿਲੋਮੀਟਰ ਦੌੜ ਕੇ ਅਲਟਰਾ ਟਫਮੈਨ ਦਾ ਖਿਤਾਬ ਹਾਸਲ ਕੀਤਾ। ਕੌਸ਼ਿਕ ਨੇ ਸ਼ਨੀਵਾਰ 9 ਮਾਰਚ ਸ਼ਾਮ 6 ਵਜੇ ਦੌੜ ਸ਼ੁਰੂ ਕਰਕੇ ਐਤਵਾਰ 10 ਮਾਰਚ ਸ਼ਾਮ 6 ਵਜੇ ਖਤਮ ਕੀਤੀ। ਦੌੜ ਦਾ ਆਯੋਜਨ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਅਤੇ ਟਫਮੈਨਨੇ ਕਰਵਾਇਆ ਸੀ। ਇਸ 'ਚ 3,6,12, ਅਤੇ 24 ਘੰਟੇ ਦੌੜਨ ਦੀ ਕੈਟਾਗਿਰੀ ਸੀ। ਪਟਿਆਲਾ ਦੇ ਸੰਦੀਪ, ਸੰਜੈ, ਰਵਿੰਦਰ ਅਤੇ ਸੁਧੀਰ ਨੇ ਵੀ 12,6,6 ਅਤੇ 3 ਘੰਟੇ ਦੀ ਕੈਟਾਗਿਰੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ 200ਕਿਮੀ ਦੌੜ ਕੇ ਸ਼ੇਰ.ਏ.ਪੰਜਾਬ ਦਾ ਖਿਤਾਬ ਵੀ ਜਿੱਤੇ ਚੁੱਕੇ ਹਨ ਬਲਰਾਜ
ਇਸ ਤੋਂ ਪਹਿਲਾਂ ਵੀ ਬਲਰਾਜ ਕੌਸ਼ਿਕ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ 200 ਕਿਮੀ ਦੀ ਦੌੜ ਪੂਰੀ ਕਰਕੇ ਸ਼ੇਰ-ਏ-ਪੰਜਾਬ ਦਾ ਖਿਤਾਬ ਵੀ ਹਾਸਲ ਕੀਤਾ ਸੀ। ਉਹ ਆਪਣੀ ਸਾਰੀ ਤਿਆਰੀ ਪਟਿਆਲਾ ਦੀ ਬਾਰਾਦਰੀ 'ਚ ਸਵੇਰੇ ਸ਼ਾਮ ਕਰਦੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਵੀ ਜਾਗਰੂਕ ਕਰ ਰਹੇ ਹਨ।