ਪੁਲਸ ਕਾਰਵਾਈ ''ਚ ਰੁਕਾਵਟ ਪਾਉਣ ਦੀ ਨੀਅਤ ਨਾਲ ਲੜਕੀ ''ਤੇ ਕੀਤਾ ਕੇਸ ਦਰਜ

Friday, Oct 04, 2019 - 11:13 AM (IST)

ਪੁਲਸ ਕਾਰਵਾਈ ''ਚ ਰੁਕਾਵਟ ਪਾਉਣ ਦੀ ਨੀਅਤ ਨਾਲ ਲੜਕੀ ''ਤੇ ਕੀਤਾ ਕੇਸ ਦਰਜ

ਪੱਟੀ (ਪਾਠਕ) : ਸੁਖਦੇਵ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਟੀ ਕੋਲੋਂ ਧਰਮਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਤੇ ਵਿਵੇਕ ਸਾਹਨੀ ਪੁੱਤਰ ਭੂਸ਼ਨ ਸਾਹਨੀ ਨੇ ਇਕ ਜਾਇਦਾਦ ਖਰੀਦੀ ਸੀ, ਜਿਸਦੀ ਰਜਿਸਟਰੀ ਉਨ੍ਹਾਂ ਨੇ 9 ਅਗਸਤ 2016 ਨੂੰ ਰਜਿਸਟਰਾਰ ਦੇ ਕੋਲ ਪੇਸ਼ ਹੋ ਕੇ ਕਰਵਾਈ ਸੀ। ਪਰ ਵੀਰਵਾਰ ਸਵੇਰੇ ਸੁਖਦੇਵ ਸਿੰਘ ਪੁੱਤਰ ਹਰਬੰਸ ਸਿੰਘ ਅਪਣੀ ਪਤਨੀ ਨੂੰ ਨਾਲ ਲੈ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਇਸ ਜਾਇਦਾਦ 'ਚ ਦਾਖਲ ਹੋ ਗਿਆ, ਜਿਸਦੀ ਸ਼ਿਕਾਇਤ ਉਨ੍ਹਾਂ ਪੁਲਸ ਥਾਣਾ ਸਿਟੀ ਪੱਟੀ ਦੀ ਪੁਲਸ ਨੂੰ ਕੀਤੀ। ਜਦ ਪੁਲਸ ਇਸ ਥਾਂ 'ਤੇ ਪੁੱਜੀ ਤਾਂ ਸੁਖਦੇਵ ਸਿੰਘ ਦੀ ਲੜਕੀ ਲਵਲੀਨ ਕੌਰ ਨੇ ਪੁਲਸ ਦੀ ਹਾਜ਼ਰੀ 'ਚ ਇਕ ਸ਼ੀਸ਼ੀ 'ਚੋਂ ਕੋਈ ਜ਼ਹਿਰੀਲੀ ਚੀਜ਼ ਪੀ ਲਈ ਤੇ ਉਹ ਉੱਥੇ ਡਿੱਗ ਪਈ ਤੇ ਉਲਟੀਆਂ ਕਰਨ ਲੱਗੀ। ਉਸਦੇ ਪਰਿਵਾਰ ਨੇ ਉਸ ਨੂੰ ਨਜ਼ਦੀਕ ਦੇ ਸੰਧੂ ਹਸਪਤਾਲ 'ਚ ਦਾਖਿਲ ਕਰਵਾਇਆ। ਪਰ ਪੁਲਸ ਨੇ ਲਵਲੀਨ ਕੌਰ ਪੁੱਤਰੀ ਸੁਖਦੇਵ ਸਿੰਘ ਵਿਰੁੱਧ ਜਾਇਦਾਦ ਦੇ ਮਾਲਕਾਂ 'ਤੇ ਦਬਾਅ ਬਣਾਉਣ ਲਈ ਜ਼ਹਿਰੀਲੀ ਦਵਾਈ ਪੀਣ ਤੇ ਪੁਲਸ ਕਾਰਵਾਈ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਪੁਲਸ ਥਾਣਾ ਸਿਟੀ ਪੱਟੀ 'ਚ ਕੇਸ ਨੰਬਰ 183 ਦਫਾ 309/511/353/186 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ।


author

Baljeet Kaur

Content Editor

Related News