ਪਠਾਨਕੋਟ 'ਚ ਫਿਰ ਦਿਸੇ ਸ਼ੱਕੀ ਵਿਅਕਤੀ (ਵੀਡੀਓ)
Thursday, Nov 29, 2018 - 06:16 PM (IST)
ਪਠਾਨਕੋਟ (ਧਰਮਿੰਦਰ) : ਪੰਜਾਬ 'ਚ ਆਏ ਦਿਨ ਹੀ ਕਿਤੇ ਨਾ ਕਿਤੇ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੇ ਮਾਮਲਿਆ ਨੇ ਪੰਜਾਬ ਨੂੰ ਹਾਈ ਅਲਰਟ 'ਤੇ ਬਣਾ ਕੇ ਰੱਖਿਆ ਹੋਇਆ। ਤਾਜ਼ਾ ਮਾਮਲਾ ਪਠਾਨਕੋਟ ਦੇ ਪਿੰਡ ਮੋਰਥਲ ਦੇ ਚੱਕੀ ਦਰਿਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਵਲੋਂ ਕੁਝ ਸ਼ੱਕੀਆਂ ਦੇ ਦੇਖੇ ਜਾਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਸੂਚਨਾ ਮੁਤਾਬਕ ਕੁਝ ਸ਼ੱਕੀ ਵਿਅਕਤੀ ਇਕ ਢਾਬੇ 'ਤੇ ਬੈਠ ਕੇ ਖਾਣਾ ਖਾ ਰਹੇ ਸੀ ਤੇ ਪੁਲਸ ਨੂੰ ਦੇਖ ਚੱਕੀ ਦਰਿਆ ਵਾਲੇ ਪਾਸੇ ਰਫੂਚੱਕਰ ਹੋ ਗਏ, ਜਿਸ ਤੋਂ ਬਾਅਦ ਪੁਲਸ ਵਲੋਂ ਦਰਿਆ ਨਾਲ ਲੱਗਦੇ ਜੰਗਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਵਲੋਂ ਸ਼ੱਕੀਆਂ ਦੇ ਦੋ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸ਼ੱਕੀਆਂ ਦੇ ਦੇਖੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਦਿਨੀਂ ਵੀ ਦੀਨਾਨਗਰ ਦੇ ਪਿੰਡ ਸ਼ਾਦੀਪੁਰ 'ਚ 6 ਵਿਅਕਤੀਆਂ ਨੂੰ ਦੇਖਿਆ ਗਿਆ ਸੀ ਤੇ ਉਸਤੋਂ ਬਾਅਦ ਪਠਾਨਕੋਟ ਛਾਉਣੀ 'ਚ ਵੀ ਪੁਲਸ ਵਲੋਂ ਪੂਜਾ ਐਕਸਪ੍ਰੈਸ ਗੱਡੀ ਦੀ ਤਲਾਸ਼ੀ ਲਈ ਗਈ ਸੀ ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ