'ਮੈਂ ਗੁਰਦਾਸਪੁਰ 'ਚ ਕੰਮ ਕਰਨ ਆਇਆ ਹਾਂ, ਡਾਇਲਾਗ ਬੋਲਣ ਨਹੀਂ' (ਵੀਡੀਓ)
Friday, May 03, 2019 - 12:46 PM (IST)
ਪਠਾਨਕੋਟ (ਸਮਿਤ ਖੰਨਾ) : ਫਿਲਮ ਸਟਾਰ ਤੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਅੱਜ ਦੂਜੇ ਦਿਨ ਪਠਾਨਕੋਟ 'ਚ ਦੂਜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਪਹੁੰਚੇ ਹੋਏ ਹਨ। ਇਸ ਦੌਰਾਨ ਸੰਨੀ ਦਿਓਲ ਕੂਲ ਅੰਦਾਜ਼ 'ਚ ਦਿਖਾਈ ਦਿੱਤੇ। ਰੋਡ ਸ਼ੋਅ ਦੌਰਾਨ ਜਦੋਂ ਲੋਕਾਂ ਨੇ ਸੰਨੀ ਦਿਓਲ ਨੂੰ ਫਿਲਮੀ ਡਾਇਲਾਗ ਬੋਲਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਕੰਮ ਕਰਨ ਲਈ ਆਏ ਹਨ, ਡਾਇਲਾਗ ਬੋਲਣ ਲਈ ਨਹੀਂ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਮੇਰੇ 'ਤੇ ਵਿਸ਼ਵਾਸ ਤੇ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਨਾਲ ਰਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਮੈਂ ਸਮਝਾਂਗਾ ਤੇ ਹੱਲ ਕਰਾਂਗਾ।