ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)
Thursday, Apr 29, 2021 - 02:23 PM (IST)
ਪਠਾਨਕੋਟ (ਧਰਮਿੰਦਰ ਠਾਕੁਰ) - ਪਠਾਨਕੋਟ ਦੇ ਰਹਿਣ ਵਾਲੇ ਇਕ ਮਜ਼ਦੂਰ ਦੇ 13 ਸਾਲਾ ਪੁੱਤ ਨੇ ਦੁਨੀਆਂ ਲਈ ਕੁਝ ਅਜਿਹਾ ਕਰ ਦਿੱਤਾ, ਜੋ ਉਸ ਦੀ ਉਮਰ ਦੇ ਬੱਚਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਮਰਨ ਤੋਂ ਪਹਿਲਾਂ ਕਿਸੇ ਦੀ ਜ਼ਿੰਦਗੀ ’ਚ ਰੌਸ਼ਨੀ ਭਰਨ ਦਾ ਕੰਮ ਕਰਨਾ ਕਿਸੇ ਮਿਸਾਲ ਤੋਂ ਘੱਟ ਨਹੀਂ। ਮਜ਼ਦੂਰ ਮਾਂ-ਬਾਪ ਦੇ 13 ਸਾਲ ਮਾਸੂਮ ਪੁੱਤਰ ਆਦਿੱਤਯ, ਜੋ ਕਿਡਨੀ ਦੀ ਗੰਭੀਰ ਬੀਮਾਰੀ ਤੋਂ ਪਰੇਸ਼ਾਨ ਸੀ, ਕਿਡਨੀ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ
ਮਾਸੂਮ ਆਦਿਤਿਆ ਇਸ ਜਹਾਨ ਤੋਂ ਜਾਂਦਾ-ਜਾਂਦਾ ਵੱਡਾ ਕੰਮ ਕਰ ਗਿਆ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਮਾਸੂਮ ਬੱਚਾ ਆਪਣੀਆਂ ਦੋਨੋ ਅੱਖਾਂ ਦਾਨ ਕਰ ਗਿਆ ਤਾਂਕਿ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ 'ਚ ਰੌਸ਼ਨੀ ਕਰ ਸਕੇ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਦੱਸ ਦੇਈਏ ਕਿ ਮਜ਼ਦੂਰ ਦੇ ਪੁੱਤਰ ਆਦਿਤਿਆ ਨੇ ਆਪਣੀਆਂ ਅੱਖਾਂ ਚੰਡੀਗੜ੍ਹ ਦੇ ਪੀ.ਜੀ.ਆਈ. ਨੂੰ ਦਾਨ ਕੀਤੀਆਂ ਹਨ। ਆਦਿੱਤਿਆ ਗੁਰਦੇ ਦੀ ਗੰਭੀਰ ਸਮੱਸਿਆ ਦਾ ਮਰੀਜ਼ ਸੀ। ਪਿਛਲੇ ਦਿਨੀਂ ਉਸ ਦੀ ਮੌਤ ਚਡੀਗੜ੍ਹ ਦੇ ਪੀ.ਜੀ.ਆਈ. ਵਿੱਚ ਹੋ ਗਈ ਸੀ। ਮੌਤ ਹੋਣ ਤੋਂ ਪਹਿਲਾਂ ਉਸ ਨੇ ਆਪਣੀਆਂ ਅੱਖਾਂ ਪੀ.ਜੀ.ਆਈ. ਨੂੰ ਦਾਨ ਕਰ ਦਿੱਤੀਆਂ ਸਨ। ਇੱਕ ਮਜ਼ਦੂਰ ਦੇ ਪੁੱਤਰ ਦੁਆਰਾ ਅੱਖਾਂ ਦਾਨ ਕਰਨ ਦੀ ਗੱਲ ਪਠਾਨਕੋਟ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?