ਪਠਾਨਕੋਟ ’ਚ ਸ਼ੱਕੀ ਹਾਲਤ ’ਚ ਮਹਿਲਾ ਡਾਕਟਰ ਲਾਪਤਾ, ਨਹਿਰ ਕਿਨਾਰੇ ਤੋਂ ਬਰਾਮਦ ਹੋਈ ਕਾਰ

Tuesday, Jun 22, 2021 - 11:38 AM (IST)

ਪਠਾਨਕੋਟ ’ਚ ਸ਼ੱਕੀ ਹਾਲਤ ’ਚ ਮਹਿਲਾ ਡਾਕਟਰ ਲਾਪਤਾ, ਨਹਿਰ ਕਿਨਾਰੇ ਤੋਂ ਬਰਾਮਦ ਹੋਈ ਕਾਰ

ਪਠਾਨਕੋਟ (ਧਰਮਿੰਦਰ ਠਾਕੁਰ) - ਪਠਾਨਕੋਟ ਵਿਖੇ ਸ਼ੱਕੀ ਹਾਲਤ ’ਚ ਇਕ ਮਹਿਲਾ ਡਾਕਟਰ ਦੇ ਲਾਪਤਾ ਹੋਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਮਹਿਲਾ ਡਾਕਟਰ ਦੀ ਕਾਰ ਕੋਟਲੀ ਸਥਿਤ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਕਾਰ ਤੋਂ ਬਾਅਦ ਪੁਲਸ ਨੇ ਲਾਪਤਾ ਡਾਕਟਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਮਹਿਲਾ ਡਾਕਟਰ ਵਲੋਂ ਨਹਿਰ ’ਚ ਛਾਂਲ ਮਾਰ ਦੇਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਪੁਲਸ ਗੋਤਾਂਖੋਰਾਂ ਦੀ ਮਦਦ ਨਾਲ ਮਹਿਲਾ ਡਾਕਟਰ ਦੀ ਨਹਿਰ ’ਚੋਂ ਭਾਲ ਕਰ ਰਹੀ ਹੈ। ਦੂਜੇ ਪਾਸੇ ਲਾਪਤਾ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਤਾਰਾਗੜ੍ਹ ਦੀ ਪੁਲਸ ਨੂੰ ਲਾਪਤਾ ਦੀ ਸੂਚਨਾ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


author

rajwinder kaur

Content Editor

Related News