ਪਠਾਨਕੋਟ ’ਚ ਫੜ੍ਹੇ ਗਏ ਦੋਵੇਂ ਅੱਤਵਾਦੀਆਂ ਦਾ ਪੁਲਸ ਨੇ ਲਿਆ ਪੰਜ ਦਿਨਾਂ ਰਿਮਾਂਡ

Friday, Jun 12, 2020 - 03:41 PM (IST)

ਪਠਾਨਕੋਟ ’ਚ ਫੜ੍ਹੇ ਗਏ ਦੋਵੇਂ ਅੱਤਵਾਦੀਆਂ ਦਾ ਪੁਲਸ ਨੇ ਲਿਆ ਪੰਜ ਦਿਨਾਂ ਰਿਮਾਂਡ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ’ਚ ਹਥਿਆਰਾਂ ਨਾਲ ਫੜੇ ਗਏ ਦੋ ਅੱਤਵਾਦੀਆਂ ਨੂੰ ਪਠਾਨਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਨੇ ਦੋਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਇਨ੍ਹਾਂ ਕੋਲੋਂ ਪੁਲਸ ਨੇ ਏ. ਕੇ. 47, 10 ਹੈਂਡ ਗ੍ਰਨੇਡ, 2 ਮੈਗਜ਼ੀਨ ਸਮੇਤ ਹੋਰ ਵੀ ਹਥਿਆਰ ਬਰਾਮਦ ਕੀਤੇ ਸੀ। 

ਇਹ ਵੀ ਪੜ੍ਹੋਂ : ਟੱਲੀ ਹੋਏ ਏ.ਐੱਸ.ਆਈ. ਦੀ ਵੀਡੀਓ ਵਾਇਰਲ, ਭੰਗੜਾ ਪਾਉਂਦਿਆਂ ਬੀਬੀ ਨੂੰ ਧਮਕਾਇਆ (ਵੀਡੀਓ)

ਜਾਣਕਾਰੀ ਮੁਤਾਬਕ ਪੁਲਸ ਨੇ ਇਨ੍ਹਾਂ ਨੂੰ ਸੂਚਨਾ ਦੇ ਆਧਾਰ ‘ਤੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਇਕ ਟਰੱਕ ‘ਚੋਂ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ। ਟਰੱਕ ਦਾ ਨੰਬਰ ਜੰਮੂ-ਕਸ਼ਮੀਰ ਦਾ ਸੀ। ਅੱਜ ਪੁਲਸ ਨੇ ਦੋਹਾਂ ਅੱਤਵਾਦੀਆਂ ਨੂੰ 5 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਤੇ ਹੁਣ ਪੁੱਛਗਿੱਛ ਦੌਰਾਨ ਦੋਹਾਂ ਤੋਂ ਕਾਫ਼ੀ ਖੁਲਾਸੇ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋਂ : ਲੁਟੇਰਿਆਂ ਨੇ ਦਾਤਰ ਦੀ ਨੋਕ 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਨੂੰ ਲੁੱਟਿਆ


author

Baljeet Kaur

Content Editor

Related News