ਪਠਾਨਕੋਟ ਪਹੁੰਚੀ ਸ਼ਬਦ ਗੁਰੂ ਯਾਤਰਾ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ
Tuesday, Apr 02, 2019 - 04:01 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਅੱਜ ਪਠਾਨਕੋਟ ਪਹੁੰਚੀ। ਜਿਥੇ ਸਮੂਹ ਸੰਗਤ ਵਲੋਂ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਸੰਗਤਾਂ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਖਾਣ-ਪੀਣ ਦੇ ਸਟਾਲ ਲਗਾਏ ਗਏ। ਇਹ ਯਾਤਰਾ ਅੱਜ ਪੂਰਾ ਦਿਨ ਪਠਾਨਕੋਟ ਰਹੀ ਤੇ ਰਾਤ ਸਮੇਂ ਸ਼ਾਹਪੁਰਕੰਡੀ 'ਚ ਇਹ ਯਾਤਰਾ ਆਰਾਮ ਕਰੇਗੀ ਤੇ ਕੱਲ ਫਿਰ ਅਗਲੇ ਪੜਾਅ ਲਈ ਰਵਾਨਾ ਹੋਵੇਗੀ।