ਪੰਜਾਬ ''ਚ ਰੁਲ ਰਹੀਆਂ ਮਾਵਾਂ: ਪੁੱਤ ਨੇ ਬੁੱਢੀ ਮਾਂ ''ਤੇ ਢਾਹਿਆ ਤਸ਼ੱਦਦ, ਵੇਖੋਂ ਦਰਦਨਾਕ ਤਸਵੀਰਾਂ

Monday, Aug 24, 2020 - 09:36 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਸਿਆਣੇ ਸੱਚ ਹੀ ਕਹਿੰਦੇ ਨੇ ਕਿ ਧੀਆਂ-ਪੁੱਤ ਜਿੰਨੇਂ ਮਰਜ਼ੀ ਹੋਣ, ਮਾਤਾ-ਪਿਤਾ ਉਨ੍ਹਾਂ ਨੂੰ ਪਾਲ ਲੈਂਦੇ ਹਨ ਪਰ ਉਹੀ ਮਾਪੇ ਜਦੋਂ ਬੁੱਢੇ ਹੋ ਜਾਂਦੇ ਹਨ ਤੇ ਧੀਆਂ-ਪੁੱਤ ਉਨ੍ਹਾਂ ਮਾਪਿਆਂ ਨਹੀਂ ਦੇਖਦੇ। ਇਸੇ ਤਰ੍ਹਾਂ ਦੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਇਕ ਵਾਰ ਫਿਰ ਪੰਜਾਬ ਤੋਂ ਸਾਹਮਣੇ ਆਈਆਂ ਹਨ, ਜਿੱਥੇ 9 ਧੀਆਂ-ਪੁੱਤਰਾਂ ਦੀ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ। ਜਿਸ ਮਾਂ ਨੇ ਇਨ੍ਹਾਂ 9 ਧੀਆਂ-ਪੁੱਤਰਾਂ 'ਤੇ ਪਿਆਰ ਵਰ੍ਹਾਇਆ, ਉਹ ਇਸ ਮਾਂ ਨੂੰ ਬੁੱਢੇ-ਵਾਰ੍ਹੇ ਰੱਖ ਨਹੀਂ ਸਕੇ।
PunjabKesari
ਪਠਾਨਕੋਟ ਦੇ ਬਾਵਿਆਂ ਮੁਹੱਲੇ ਦੀ ਬਜ਼ੁਰਗ ਮਹਿਲਾ ਕਲਾਸ਼ੋ ਦੇਵੀ ਦੀਆਂ 7 ਧੀਆਂ ਅਤੇ 2 ਪੁੱਤਰ ਹਨ। ਉਸ ਦੇ ਵੱਡੇ ਪੁੱਤਰ ਨੇ ਮਾਂ ਨੂੰ ਕੁੱਟ-ਮਾਰ ਕੇ ਘਰੋਂ ਕੱਢ ਦਿੱਤਾ। ਬੇਬੇ ਦੀਆਂ 6 ਧੀਆਂ ਵਿਆਹੀਆਂ ਹੋਈਆਂ ਹਨ। ਇਕ ਧੀ ਬੇਬੇ ਕੋਲ ਰਹਿ ਰਹੀ ਸੀ ਤੇ ਛੋਟਾ ਬੇਟਾ ਵੀ ਬੇਬੇ ਜੇ ਨਾਲ ਰਹਿ ਰਿਹਾ ਸੀ ਪਰ ਵੱਡੇ ਪੁੱਤਰ ਨੇ ਬੇਬੇ, ਛੋਟੇ ਭਰਾ ਤੇ ਭੈਣ ਨੂੰ ਮਾਰ-ਕੁੱਟ ਕੇ ਘਰੋਂ ਕੱਢ ਦਿੱਤਾ। 

ਇਹ ਵੀ ਪੜ੍ਹੋਂ : 14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ

PunjabKesariਬੇਬੇ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ।  ਅਜੇ ਸ੍ਰੀ ਮੁਕਤਸਰ ਸਾਹਿਬ ਵਿਚ ਪੁੱਤਰਾਂ ਵਲੋਂ ਛੱਡੀ ਬਜ਼ੁਰਗ ਮਾਤਾ ਕੀੜੇ ਪੈਣ ਕਰਕੇ ਹੋਈ ਮੌਤ ਦਾ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਇਕ-ਇਕ ਕਰਕੇ ਸਾਹਮਣੇ ਆ ਰਹੇ ਹਨ, ਜੋ ਸਮਾਜ ਦਾ ਅਸਲ ਚਿਹਰਾ ਦਿਖਾ ਰਹੇ ਹਨ। ਸੋਨੀਪਤ ਵਿਚ ਨੂੰਹ ਵੱਲੋਂ ਮਾਤਾ ਨੂੰ ਕੁੱਟਣ ਦਾ ਮਾਮਲਾ ਹੋਵੇ ਜਾਂ ਫਿਰ ਬੇਬੇ ਦੇ ਕੀੜੇ ਪੈਣ ਦਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਦੇਖ ਕੇ ਦਿਲ ਨੂੰ ਹੌਲ ਪੈ ਰਹੇ ਹਨ। 

ਇਹ ਵੀ ਪੜ੍ਹੋਂ : ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ

PunjabKesari
PunjabKesari


author

Baljeet Kaur

Content Editor

Related News