ਸਰਕਾਰੀ ਵਿਭਾਗਾਂ ''ਤੇ ਕਰੋੜਾਂ ਰੁਪਏ ਬਿਜਲੀ ਬਿੱਲ ਬਕਾਇਆ
Friday, Dec 20, 2019 - 04:48 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਸਰਕਾਰੀ ਵਿਭਾਗਾਂ 'ਤੇ ਕਰੋੜਾਂ ਰੁਪਏ ਦਾ ਬਿਜਲੀ ਬਿਲ ਬਕਾਇਆ ਹੈ। ਇਕ ਪਾਸੇ ਸਰਕਾਰ ਬਿਜਲੀ ਦੀਆਂ ਕੀਮਤਾਂ 'ਚ ਆਏ ਦਿਨ ਵਾਧਾ ਕਰਦੀ ਆ ਰਹੀ ਹੈ ਪਰ ਪੰਜਾਬ ਸਰਕਾਰ ਦੇ ਆਪਣੇ ਹੀ ਕਈ ਅਜਿਹੇ ਵਿਭਾਗ ਨੇ ਜਿਨ੍ਹਾਂ ਦਾ ਕਰੋੜਾਂ ਰੁਪਏ ਬਿਲ ਬਕਾਇਆ ਹੈ। ਪਠਾਨਕੋਟ ਦੇ ਸਰਕਾਰੀ ਵਿਭਾਗਾਂ ਦੀ ਗੱਲ ਕਰੀਏ ਤਾਂ ਵਾਟਰ ਸਪਲਾਈ ਵਿਭਾਗ ਸਭ ਤੋਂ ਉਪਰ ਹੈ, ਜਿਸਦੇ 61 ਕਰੋੜ ਰੁਪਏ ਦੇ ਬਿੱਲ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ। ਨਗਰ ਨਿਗਮ ਵੱਲ 13.50 ਕਰੋੜ ਰੁਪਏ, ਹਸਪਤਾਲ ਦਾ 90 ਲੱਖ ਜਦਕਿ ਸਬ ਜੇਲ੍ਹ ਦਾ 20 ਲੱਖ ਰੁਪਏ ਬਿੱਲ ਪੈਡਿੰਗ ਹੈ। ਸ਼ਹਿਰ ਵਾਸੀਆਂ ਨੇ ਵੀ ਚਾਰ ਕਰੋੜ ਪੰਜਾਹ ਲੱਖ
ਰੁਪਏ ਦੇਣੇ ਨੇ ਹੁਣ ਪਾਵਰਕਾਮ ਨੇ ਸ਼ਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਪਾਵਰਕਾਮ ਨੇ ਬਿੱਲ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਤੇ ਜੇਕਰ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਬਿੱਲ ਜਲਦ ਜਮ੍ਹਾ ਨਾ ਕਰਵਾਏ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।