ਗਲਤ ਦਵਾਈ ਖਾਣ ਨਾਲ ਨਾਬਾਲਗ ਲੜਕੀ ਦੀ ਹੋਈ ਮੌਤ
Saturday, Dec 08, 2018 - 10:49 AM (IST)
ਪਠਾਨਕੋਟ (ਸ਼ਾਰਦਾ) : ਸੁਜਾਨਪੁਰ ਦੇ ਨਜ਼ਦੀਕੀ ਪਿੰਡ ਦੀ ਇਕ ਨਬਾਲਿਗ ਲੜਕੀ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਦਵਾ ਖਾ ਲਈ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਸੁਜਾਨਪੁਰ ਪੁਲਸ ਨੇ ਇਸ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਸਕੂਲ 'ਚ 11ਵੀਂ ਵਿਚ ਪੜ੍ਹਦੀ ਸੀ। ਅੱਜ ਉਹ ਸਕੂਲ ਨਹੀਂ ਗਈ ਅਤੇ ਘਰ ਸੀ ਇਸ ਦੌਰਾਨ ਗਲਤੀ ਨਾਲ ਉਸ ਨੇ ਕੋਈ ਜ਼ਹਿਰੀਲੀ ਦਵਾ ਖਾ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।
