ਪਠਾਨਕੋਟ ''ਚ ਤੋਸ਼ਿਤ ਦੇ ਸਿਰ ਸਜਿਆ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਦਾ ''ਤਾਜ''

Sunday, Dec 08, 2019 - 11:49 AM (IST)

ਪਠਾਨਕੋਟ ''ਚ ਤੋਸ਼ਿਤ ਦੇ ਸਿਰ ਸਜਿਆ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਦਾ ''ਤਾਜ''

ਪਠਾਨਕੋਟ (ਸ਼ਾਰਦਾ) : ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵੱਖ-ਵੱਖ ਅਹੁਦਿਆਂ ਦੇ ਲਈ ਪਿਛਲੇ ਦਿਨ ਪਈਆਂ ਵੋਟਾਂ ਦੇ ਬਾਅਦ ਸ਼ਨੀਵਾਰ ਦੁਪਹਿਰ ਨਤੀਜਿਆਂ ਦਾ ਐਲਾਨ ਕੀਤਾ ਗਿਆ। ਸਥਾਨਕ ਕਾਂਗਰਸ ਭਵਨ 'ਚ ਹੋਈ ਵੋਟਾਂ ਦੀ ਗਿਣਤੀ ਕੀਤੀ ਗਈ। ਇਸ ਦੌਰਾਨ ਚੋਣ ਲੜਨ ਵਾਲੇ ਵੀ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਮੌਜੂਦ ਰਹੇ। ਜ਼ਿਲਾ ਯੂਥ ਕਾਂਗਰਸ ਦੇ ਸਭ ਤੋਂ ਮਹੱਤਵਪੂਰਨ ਅਹੁਦਾ ਜ਼ਿਲਾ ਪ੍ਰਧਾਨ ਦੇ ਲਈ ਭੋਆ ਹਲਕੇ ਨਾਲ ਸਬੰਧਿਤ ਰੋਹਿਤ ਸਰਨਾ ਅਤੇ ਸੁਜਾਨਪੁਰ ਹਲਕੇ ਨਾਲ ਸਬੰਧਿਤ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਵਿਨੇ ਮਹਾਜਨ ਦੇ ਬੇਟੇ ਮਹਾਜਨ ਦੇ ਵਿਚ ਮੁਕਾਬਲਾ ਸੀ, ਜਿਸ ਵਿਚ ਨਤੀਜਿਆਂ 'ਚ ਐਲਾਨ ਤੋਂ ਬਾਅਦ ਜੇਤੂ ਦਾ ਤਾਜ ਤੋਸ਼ਿਤ ਮਹਾਜਨ ਦੇ ਸਿਰ ਸਜਿਆ, ਜਦ ਕਿ ਰੋਹਿਤ ਸਰਨਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਘੋਸ਼ਿਤ ਨੇ ਆਪਣੇ ਵਿਰੋਧੀ ਨੂੰ 352 ਵੋਟਾਂ ਦੇ ਵੱਡੇ ਮਾਰਜਨ ਨਾਲ ਹਰਾਇਆ। ਤੋਸ਼ਿਤ ਨੂੰ 1303 ਅਤੇ ਸਰਨਾ ਨੂੰ 951 ਵੋਟਾਂ ਮਿਲੀਆਂ।

ਜ਼ਿਲੇ ਤੋਂ 6 ਜਨਰਲ ਸਕੱਤਰ ਚੁਣੇ ਗਏ ਜਿਨ੍ਹਾਂ ਵਿਚੋਂ ਅਨੁਰਾਧਾ, ਆਸ਼ੀਸ਼ ਕੁਮਾਰ, ਯੋਗੇਸ਼ ਕੁਮਾਰ, ਬਲਵਾਨ ਸਿੰਘ, ਮੰਦੀਪ ਕੁਮਾਰ ਅਤੇ ਵਰੁਣ ਕੋਹਲੀ ਸ਼ਾਮਿਲ ਸਨ। ਉਥੇ ਹੀ ਅਸੈਂਬਲੀ ਪ੍ਰਧਾਨਾਂ ਦੀ ਚੋਣ ਵਿਚ ਸੁਜਾਨਪੁਰ ਤੋਂ ਰਮਨ ਸ਼ਰਮਾ, ਪਠਾਨਕੋਟ ਤੋਂ ਵਰਿੰਦਰ ਲੱਕੀ ਅਤੇ ਭੋਆ ਤੋਂ ਕੁਲਜੀਤ ਸੈਣੀ ਦੇ ਹੱਥ ਜਿੱਤ ਲੱਗੀ। ਭੋਆ ਤੋਂ ਜੇਤੂ ਰਹੇ ਅਸੈਂਬਲੀ ਪ੍ਰਧਾਨ ਕੁਲਜੀਤ ਸੈਣੀ ਨੇ ਜਿੱਤ ਦੀ ਹੈਟ੍ਰਿਕ ਦਰਜ ਕੀਤੀ ਹੈ। ਉਨ੍ਹਾਂ ਦੇ ਸਾਹਮਣੇ ਕੋਈ ਵੀ ਵਿਰੋਧੀ ਨਹੀਂ ਸੀ ਅਤੇ ਉਹ ਨਿਰਵਿਰੋਧ ਪ੍ਰਧਾਨ ਚੁਣੇ ਗਏ। ਹਲਕਾ ਵਿਧਾਇਕ ਜੁਗਿੰਦਰ ਦਾ ਕਰੀਬੀ ਹੋਣ ਦੇ ਕਾਰਣ ਉਨ੍ਹਾਂ ਦੇ ਸਾਹਮਣੇ ਕਿਸੇ ਵਰਕਰ ਨੇ ਉਨ੍ਹਾਂ ਦੀ ਜਿੱਤ ਦੀ ਰਾਹ ਵਿਚ ਚੁਣੌਤੀ ਪੇਸ਼ ਨਹੀਂ ਕੀਤੀ।

ਇਨ੍ਹਾਂ 'ਚ ਸੀ ਮੁਕਾਬਲਾ
ਜ਼ਿਕਰਯੋਗ ਹੈ ਕਿ ਵਿ. ਸ. ਪ੍ਰਧਾਨ ਦੀ ਚੋਣ ਲਈ ਵਰਿਦਰ ਸਿੰਘ ਲੱਕੀ (ਜੇਤੂ) ਦਾ ਦੀਪਕ ਕੁਮਾਰ, ਰੇਣੂ ਬਾਲਾ, ਸੁਜਾਨਪੁਰ ਤੋਂ ਰਮਨ ਸ਼ਰਮਾ (ਜੇਤੂ) ਦਾ ਨਰਿੰਦਰ, ਪਵਨ, ਸ਼ਕੀਲ ਅਹਿਮਦ ਅਤੇ ਨੀਰਜ ਵਿਚ ਮੁਕਾਬਲਾ ਸੀ। ਦੂਜੇ ਪਾਸੇ ਜ਼ਿਲਾ ਜਨਰਲ ਸਕੱਤਰ ਦੇ ਅਹੁਦੇ ਦੇ ਲਈ ਮੰਦੀਪ, ਅਨੁਰਾਧਾ ਅਤੇ ਬਲਵਾਨ ਆਹਮੋ-ਸਾਹਮਣੇ ਸਨ। ਚੋਣ ਮੁਖੀ ਅਜਹਰ ਨੇ ਕਿਹਾ ਕਿ ਯੂਥ ਕਾਂਗਰਸ ਦੀ ਚੋਣ ਲੋਕਤੰਤਰਿਕ ਪ੍ਰਣਾਲੀ ਦੇ ਤਹਿਤ ਹੋਈ ਅਤੇ ਚੋਣ ਦਾ ਉਦੇਸ਼ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਸੀ ਯੂਥ ਬ੍ਰਿਗੇਡ ਨੂੰ ਅੱਗੇ ਲਿਆ ਕੇ ਲੀਡਰਸ਼ਿਪ ਪ੍ਰਧਾਨ ਕਰਨਾ ਸੀ।

ਨੌਜਵਾਨਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਕਰਾਂਗਾ ਕੰਮ : ਤੋਸ਼ਿਤ
ਉਥੇ ਹੀ ਜ਼ਿਲਾ ਯੂਥ ਪ੍ਰਧਾਨ ਬਣੇ ਤੋਸ਼ਿਤ ਮਹਾਜਨ ਨੇ ਜਿੱਤ ਦੇ ਬਾਅਦ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਪਾਰਟੀ ਦੇ ਲਈ ਕੰਮ ਕਰਦਾ ਆਇਆ ਹੈ ਅਤੇ ਉਹ ਵੀ ਪ੍ਰਧਾਨ ਬਣ ਕੇ ਪਾਰਟੀ ਦੇ ਲਈ ਕੰਮ ਕਰਨੇ ਅਤੇ ਇਸ ਨੂੰ ਜ਼ਿਲੇ ਵਿਚ ਮਜ਼ਬੂਤੀ ਪ੍ਰਦਾਨ ਕਰਨ ਦਾ ਮੌਕਾ ਮਿਲਿਆ ਹੈ। ਉਹ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਾਂਗਰਸ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਏਗੀ ਅਤੇ ਜਨਤਾ ਨੂੰ ਪਾਰਟੀ ਦੇ ਨਾਲ ਲਾਮਬੰਦ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।


author

Baljeet Kaur

Content Editor

Related News